ਪੰਨਾ:ਏਸ਼ੀਆ ਦਾ ਚਾਨਣ.pdf/146

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸੇ ਸ਼ਿਕਾਰ ਆਏ ਪਾਤਸ਼ਾਹ ਲਈ ਗੱਡਿਆ ਹੋਇਆ ਚਾਂਦੀ ਸੋਨੇ ਦੇ ਧਾਗਿਆਂ ਨਾਲ ਕੱਢਿਆ ਹੋਇਆ, ਤੇ ਲਾਲਾਂ ਨਾਲ ਸ਼ਿੰਗਾਰਿਆ ਹੋਇਆ।ਮੁੰਡੇ ਨੇ ਕੋਈ ਰੱਬ ਸਮਝ ਕੇ ਉਹਨਾਂ ਦੀ ਪੂਜਾ ਕੀਤੀ:ਪਰ ਜਦ ਭਗਵਾਨ ਨੂੰ ਹੋਸ਼ ਆਈ, ਉਹ ਉਠੇ ਤੇ ਮੰਡੇ ਕੋਲੋਂ ਲੋਟੇ ਵਿਚ ਦੁਧ ਮੰਗਿਆ। "ਮੇਰੇ ਭਗਵਾਨ, ਮੈਂ ਕੀਕਰ ਦਿਆਂ," ਮੁੰਡੇ ਨੇ ਆਖਿਆ, "ਤੁਸੀਂ ਵੇਖਦੇ ਹੋ, ਮੈਂ ਸ਼ੂਦਰ ਹਾਂ, ਤੇ ਮੇਰੀ ਛੋਹ ਅਪਵਿੱਤਰ ਹੈ!" ਤਦ ਲੋਕ ਮਾਨਯ ਬੋਲੇ:"ਤਰਸ ਤੇ ਲੋੜ ਮਨੁਖ ਮਾਤ੍ਰ ਨੂੰ ਇਕ ਬਣਾਂਦੇ ਹਨ। ਲਹੂ ਦੀ ਕੋਈ ਜ਼ਾਤ ਨਹੀਂ ਜਿਸ ਦਾ ਰੰਗ ਇਕੋ ਹੈ, ਨਾ ਅਥਰੂਆਂ ਦੀ, ਜਿਹੜੇ ਸਭ ਦੇ ਲੂਣੇ ਹਨ; ਨਾ ਮੱਥੇ ਉਤੇ ਤਿਲਕ ਸਮੇਤ ਕੋਈ ਜੰਮਦਾ ਹੈ, ਨਾ ਗਲ ਵਿਚ ਜਣੇਉ ਸਣੇ। ਜਿਹੜਾ ਚੰਗੇ ਕਰਮ ਕਰੇ, ਉਹ ਦੋ-ਜਨਮਾ ਹੈ,ਤੇ ਮੰਦੇ ਕਰਮਾਂ ਵਾਲਾ ਸੂਦਰ। ਮੈਨੂੰ ਪਿਲਾ, ਮੇਰੇ ਵੀਰ, ਤੇ ਜਦੋਂ ਮੇਰੀ ਢੂੰਡ ਮੈਨੂੰ ਲੱਭ ਪਈ, ਉਹਦੇ ਵਿਚ ਤੇਰਾ ਵੀ ਭਾਗ ਹੋਵੇਗਾ।" ਆਜੜੀ ਦਾ ਚਿੱਤ ਪ੍ਰਸੰਨ ਹੋਇਆ, ਤੇ ਉਸ ਨੇ ਲੋਟਾ ਭਰ ਕੇ ਦਿੱਤਾ।

         ਤੇ ਇਕ ਹੋਰ ਦਿਨ, ਲਾਗਿਓਂ ਸੜਕ ਉਤੋਂ,- ਕੜੀਆਂ ਪੰਜੇਬਾਂ ਵਾਲੀਆਂ, ਇੰਦਰ ਮੰਦਰ ਦੀਆਂ, ਨਾਚ-ਕੁੜੀਆਂ ਲੰਘੀਆਂ,-ਨਾਲ ਉਹਨਾਂ ਨੇ ਗਾਉਣ ਵਾਲੇ ਆਦਮੀ ਸਨ-ਇਕ ਮੋਰ-ਖੰਭਾਂ ਨਾਲ ਸਜਾਈ ਢੋਲਕੀ ਵਜਾਂਦਾ ਸੀ,

੧੨੦

੧੨੦