ਪੰਨਾ:ਏਸ਼ੀਆ ਦਾ ਚਾਨਣ.pdf/148

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੀ ਤਾਕਤ ਹੁਣ ਰਹੀ ਨਹੀਂ,ਜਦੋਂ ਮੈਨੂੰ ਤਾਕਤ ਦੀ ਬਹੁਤੀ ਲੋੜ ਹੈ, ਕਦੇ ਮੈਨੂੰ ਉਹ ਸਹਾਇਤਾ ਮਿਲ ਜਾਏ, ਜਿਦ੍ਹਾ ਮਨੁੱਖ ਮੁਥਾਜ ਹੈ, ਨਹੀਂ ਤੇ ਮਰ ਜਾਵਾਂਗਾ, ਜਿਦ੍ਹੀ ਜ਼ਿੰਦਗੀ ਲੋਕਾਂ ਦੀ ਆਸ ਸੀ।"

ਉਸ ਦਰਿਆ ਦੇ ਨੇੜੇ ਇਕ ਜ਼ਿਮੀਂਦਾਰ ਰਹਿੰਦਾ ਸੀ,
ਧਰਮੀ ਤੇ ਧਨੀ, ਕਈ ਇੱਜੜਾਂ ਦਾ ਸ੍ਵਾਮੀ,
ਚੰਗਾ ਸਰਦਾਰ; ਤੇ ਗਰੀਬ ਗੁਰਬੇ ਦਾ ਯਾਰ ਸੀ,
ਉਹਦੇ ਨਾਂ ਉਤੇ ਉਸ ਗ੍ਰਾਮ ਦਾ ਨਾਂ ਸੀ
ਸੈਨਾਨੀ, ਸੁਖ ਤੇ ਅਮਨ ਵਿਚ ਉਹ ਰਹਿੰਦਾ ਸੀ।
ਸੁਜਾਤਾ ਉਹਦੀ ਸੁੰਦਰ ਪਤਨੀ ਸੀ,
ਉਸ ਇਲਾਕੇ ਦੀਆਂ ਸਭ ਕੱਜਲ-ਨੈਣੀਆਂ ਧੀਆਂ 'ਚੋਂ ਸੁਹਣੀ;
ਕੋਮਲ ਤੇ ਸੱਚੀ, ਸਾਦੀ ਤੇ ਸੁਹਿਰਦ ਸੀ;
ਸਾਊ ਮੁਖ, ਤੇ ਸਭ ਨਾਲ ਮਿੱਠ-ਬੋਲੀ,
ਪ੍ਰਸੰਨ ਦ੍ਰਿਸ਼ਟੀ ਇਸਤ੍ਰੀ ਜਾਤੀ ਦਾ ਮੋਤੀ
ਘਰੋਗੀ ਖੁਸ਼ੀ ਵਿਚ ਸੁਖੀ ਵਰ੍ਹੇ ਬਿਤਾਂਦੀ ਸੀ,
ਅਮਨ ਭਰੇ ਘਰ ਵਿਚ ਆਪਣੇ ਪਤੀ ਦੇ ਨਾਲ;
ਸਿਰਫ਼ ਉਹਨਾਂ ਦੇ ਘਰ ਕੋਈ ਪੁਤ੍ਰ ਨਹੀਂ ਸੀ।
ਜਿਸ ਕਰਕੇ ਉਸ ਲਖਸ਼ਮੀ ਅਗੇ ਕਈ ਪ੍ਰਾਰਥਨਾਂ ਕੀਤੀਆਂ ਸਨ
ਤੇ ਕਈ ਪੂਰਨਮਾਸ਼ੀਆਂ ਉਤੇ, ਇਕ ਵਾਰੀ,
ਸ਼ਿਵ-ਲਿੰਗ ਦੀ ਪ੍ਰਕਰਮਾ ਕੀਤੀ ਸੀ,
ਚੰਲ, ਚੰਬੇਲੀ ਦੇ ਹਾਰ ਤੇ ਸੰਦਲ-ਤੇਲ ਚੜ੍ਹਾਇਆ ਸੀ,
ਬੱਚੇ ਦੀ ਖ਼ਰੈਤ ਲਈ; ਤੇ ਸੁਜਾਤਾ ਨੇ ਸੁਖਿਆ ਸੀ
ਜੇ ਬੱਚਾ ਹੋ ਜਾਏ ਤਾਂ ਉਹ ਜੰਗਲ ਦੇ ਦੇਵਤਾ ਨੂੰ
ਪ੍ਰਸ਼ਾਦ ਚੜ੍ਹਾਏਗੀ, ਉਹਦੇ ਬ੍ਰਿਛ ਦੇ ਹੇਠਾਂ

੧੨੨