ਪੰਨਾ:ਏਸ਼ੀਆ ਦਾ ਚਾਨਣ.pdf/160

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜੇ ਆਪ ਨੂੰ ਪਿਆਰਦੇ ਹਨ।" ਤਦ ਸ਼ੰਕਾ ਅਗੇ ਆਇਆ, ਉਹ ਜਿਹੜਾ ਇਨਕਾਰਦਾ ਹੈ - ਮੀਸਣਾ ਪਾਪ - ਤੇ ਉਸ ਭਗਵਾਨ ਦੇ ਕੰਨ ਵਿਚ ਫੁਕਿਆ: "ਸਭ ਚੀਜ਼ਾਂ ਮਾਇਆ ਹੈ, ਇਹਨਾਂ ਦਾ ਗਿਆਨ ਥੋਥਾ ਹੈ; ਤੂੰ ਸਿਰਫ ਆਪਣੇ ਪਰਛਾਵੇਂ ਨੂੰ ਪਿਆ ਫੜਦਾ ਹੈਂ; ਉਠ ਤੇ ਜਾਹ, ਸਬਰ ਭਰੀ ਘ੍ਰਿਣਾ ਨਾਲੋਂ ਚੰਗੇਰਾ ਰਾਹ ਕੋਈ ਨਹੀਂ, ਨਾ ਮਨੁੱਖਾਂ ਲਈ ਕੋਈ ਸਹਾਇਤਾ ਹੈ, ਨਾ ਕਾਲ-ਚੱਕਰ ਠਲ੍ਹਿਆ ਜਾ ਸਕਦਾ ਹੈ।"ਪਰ ਸਾਡੇ ਭਗਵਾਨ ਨੇ ਉਤਰ ਦਿਤਾ: "ਮੇਰੇ ਵਿਚ ਤੇਰਾ ਭਾਗ ਕੋਈ ਨਹੀਂ,

ਕੂੜੀ ਵਿਸਿਖਸਾ਼!' ਮਨੁਖ ਦੀ ਮੋਮੋਠਗਣੀ ਵੈਰਨ ਹੈ!" ਤੇ ਤੀਜੀ ਆਈ ਜਿਹੜੀ ਭਰਮੀ ਫ਼ਿਰਕਿਆਂ ਨੂੰ ਬਲ ਦੇਂਦੀ ਹੈ, ਸੀਲਾਬਤ-ਪਰਮਆਸਾ, ਜਾਦੂਗਰਨੀ, ਸਨਿਮ੍ਰ ਭਰੋਸੇ ਦੇ ਭੇਸ ਵਿਚ ਸਜੀ ਜਿਹੜੀ ਕਈ ਧਰਤੀਆਂ ਉਤੇ

ਫਿਰਦੀ ਹੈ ਪਰ ਸਦਾ ਆਤਮਾ ਨੂੰ ਰਸਮਾਂ ਤੇ ਪ੍ਰਾਰਥਨਾਂ ਨਾਲ ਭੁਲਾਂਦੀ ਹੈ; ਨਰਕ ਸੁਰਗ ਦੀਆਂ ਕੁੰਜੀਆਂ ਦੀ ਮਾਲਕ ਅਖਵਾਂਦੀ ਹੈ: "ਕੀ ਤੂੰ ਉਸ ਆਖਿਆ, "ਸਾਡੇ ਪੂਜਨੀਯ ਗ੍ਰੰਥਾਂ ਨੂੰ ਸੁਟ ਪਾਏਂਗਾ, ਸਾਡੇ ਦੇਵਤਿਆਂ ਨੂੰ ਤਖਤੋਂ ਲਾਹ ਸੁਟੇਂਗਾ, ਸਾਰੇ ਮੰਦਰ ਉਜਾੜ ਦੇਵੇਗਾ, ਉਸ ਨਿਯਮ ਨੂੰ ਤੋੜ ਦੇਵੇਂਗਾ, ਜਿਹੜਾ ਪ੍ਰੋਹੜਾਂ ਨੂੰ ਰੋਜ਼ੀ ਦੇਂਦਾ ਤੇ ਧਰਤੀ ਨੂੰ ਥੰਮਦਾ ਹੈ?"

ਪਰ ਬੁਧ ਨੇ ਉਤਰ ਦਿਤਾ: "ਜੋ ਤੂੰ ਮੈਨੂੰ ਦਸਣ ਲਈ

੧੩੪