ਪੰਨਾ:ਏਸ਼ੀਆ ਦਾ ਚਾਨਣ.pdf/170

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਦ੍ਹੀ ਖੁਸ਼ੀ ਝੂਠੀ ਤੇ ਗ਼ਮੀ ਬੇਤਰਸ ਹੁੰਦੀ ਹੈ; ਪਰ ਦੁਖੀ ਜਾਂ ਸੁਖੀ, ਖ਼ਾਹਿਸ਼ਾਂ ਦੀ ਮਾਤਾ, ਤ੍ਰਿਸ਼ਨਾ, ਉਹ ਪਿਆਸ ਹੈ ਜਿਹੜੀ ਜਿਊਂਦਿਆਂ ਨੂੰ ਝੂਠੀਆਂ ਖਾਰੀਆਂ ਲਹਿਰਾਂ ਦੇ ਡੂੰਘੇ ਹੋਰ ਡੂੰਘੇ ਘੁਟ ਭਰਨ ਲਈ ਪ੍ਰੇਰਦੀ ਹੈ। ਤੇ ਮਨੁੱਖ ਖੁਸ਼ੀਆਂ, ਤਾਂਘਾਂ ਧਨ, ਉਸਤਤ, ਸ਼ੁਹਰਤ, ਹਕੂਮਤ, ਫ਼ਤਹਿ, ਮੋਹ ਦੀਆਂ ਝੱਗਾਂ ਉਤੇ ਭਟਕਦਾ ਹੈ। ਅਮੀਰ ਭੋਜਨ ਤੇ ਵਸਤ੍ਰ, ਚੰਗੇ ਨਿਵਾਸ ਤੇ ਘਰਾਣਿਆਂ ਦਾ ਮਾਨ, ਜਵਾਨੀ ਦਾ ਜੋਸ਼ ਤੇ ਧੱਕਾ, ਤੇ ਮਿਠੇ ਕੌੜੇ ਅਉਗਣ! ਏਸ ਤਰ੍ਹਾਂ ਜ਼ਿੰਦਗੀ ਦੀ ਤ੍ਰਿਸ਼ਨਾ ਉਹਨਾਂ ਪਾਣੀਆਂ ਨਾਲ ਬੁਝਣਾ ਚਾਂਹਦੀ ਹੈ ਜਿਹੜੇ ਪਿਆਸ ਹੋਰ ਵਧਾਂਦੇ ਹਨ; ਪਰ ਸਿਆਣਾ ਏਸ ਤ੍ਰਿਸ਼ਨਾ ਨੂੰ ਆਤਮਾ ਤੋਂ ਪਰ੍ਹਾਂ ਹਟਾਂਦਾ,ਤੇ ਆਪਣੀਆਂ ਸੁਰਤੀਆਂ ਨੂੰ ਝੂਠੇ ਦ੍ਰਿਸ਼ਾਂ ਨਾਲ ਨਹੀਂ ਭਰਮਾਂਦਾ, ਤੇ ਆਪਣੇ ਦ੍ਰਿੜ੍ਹ ਮਨ ਨੂੰ ਸਿਖਾਂਦਾ ਹੈ, ਕਿ ਨਾ ਕਿਸੇ ਪ੍ਰਾਪਤੀ ਲਈ ਜਤਨ ਕਰੇ ਤੇ ਨਾ ਕਿਸੇ ਦਾ ਦਿਲ ਦੁਖਾਏ; ਆਪਣੇ ਕਰਮਾਂ ਦੀ ਮਾੜੀ ਗਤਿ ਨੂੰ ਆਜਜ਼ੀ ਨਾਲ ਸਹਾਰੇ, ਤੇ ਕਾਮਨਾਆਂ ਨੂੰ ਐਉਂ ਰੋਕੇ: ਕਿ ਉਹ ਭਖੀਆਂ ਅੰਤ ਹੋ ਜਾਣ, ਹੱਤਾ ਕਿ ਬੀਤੇ ਜੀਵਨ ਦਾ ਸਾਰਾ ਜੋੜ: ਕਰਮ

-ਜਿਹੜਾ ਕੀਤੇ ਕੰਮਾਂ ਤੇ ਸੋਦੇ ਖ਼ਿਆਲਾਂ ਦੀ ਆਤਮਾ ਹੈ,-ਉਸ ਖ਼ੁਦੀ ਨੂੰ ਜਿਹੜੀ ਅਦਿੱਖ ਸਮੇਂ ਦੇ ਤਾਣ ਤੇ ਅਮਲਾਂ ਦੇ ਪੇਟੇ ਨਾਲ ਉਣੀ ਹੈ,ਪਵਿੱਤ੍ਰ ਤੇ ਨਿਰ-ਅਉਗਣ ਕਰ ਦੇਂਦੀ ਹੈ। ਜਾਂ ਹੋਰ ਜੀਵਨ ਦੀ ਲੋੜ ਨਹੀਂ ਰਹਿੰਦੀ, ਜਾਂ ਜੀਵਨ ਉਸ ਹਸਤੀ ਵਿਚ ਆਉਂਦਾ ਹੈ,

੧੪੪