ਪੰਨਾ:ਏਸ਼ੀਆ ਦਾ ਚਾਨਣ.pdf/177

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਉਂਦੀ ਬਹਾਰ ਦੇ ਨਿਸ਼ਾਨਾਂ ਦੀ ਕੋਈ ਪਛਾਣ ਨਹੀਂ ਸੀ,ਹਨ
ਉਹਨਾਂ ਦੀਆਂ ਪੁਤਲੀਆਂ ਉਤੇ ਰੇਸ਼ਮੀ ਝਿੰਮਣੀਆਂ ਨੀਵੀਆਂ ਸਨ।
ਇਕ ਹਥ ਵਿਚ ਸਿਧਾਰਥ ਦਾ ਮੋਤੀਆਂ ਜੜਿਆ ਕਮਰਾ-ਕਸਾ ਸੀ,
ਜਿਸਨੂੰ ਉਸ ਵਿਛੋੜੇ ਦੀ ਰਾਤ ਤੋਂ ਸਾਂਭ ਕੇ ਰਖਿਆ ਸੀ,
ਦੂਜੇ ਹਥ ਦੀ ਉਂਗਲ ਨਾਲ ਉਹਦਾ ਪੁੱਤਰ ਸੀ,
ਦੇਵ-ਰੂਪ ਸਿਧਾਰਥ ਦੀ ਨਿਸ਼ਾਨੀ,
ਰਾਹੁਲ ਸਨਾਮ, ਹੁਣ ਸੱਤਾਂ ਵਰ੍ਹਿਆਂ ਦਾ,
ਜਿਹੜਾ ਬਹਾਰ-ਗੁ਼ੰਚਿਆਂ ਨਾਲ ਧਰਤੀ ਨੂੰ ਖਿੜੀ ਵੇਖ
ਪ੍ਰਸੰਨ-ਚਿਤ ਆਪਣੀ ਮਾਤਾ ਨਾਲ ਦਦਾ ਜਾਂਦਾ ਸੀ।

ਏਸ ਤਰ੍ਹਾਂ ਜਦੋਂ ਉਹ ਕੰਵਲ-ਤਲਾਆਂ ਉਤੇ ਵਿਚਰ ਰਹੇ ਸਨ,
ਤੇ ਰਾਹੁਲ ਹਸਦਾ, ਨੀਲੀਆਂ ਪੀਲੀਆਂ ਮੱਛੀਆਂ ਨੂੰ ਚੌਲ ਸੁਟਦਾ ਸੀ,
ਤੇ ਉਹ ਸੋਗੀ ਨੈਣਾਂ ਨਾਲ ਉਤਾਂਹ ਉਡਦੀਆਂ ਇੱਲਾਂ ਵਲ ਵੇਖ ਕੇ
ਹਉਕਾ ਭਰਦੀ ਸੀ: "ਓ, ਫਿਰਦੇ ਫੰਗਾਂ ਵਾਲੇ ਪੰਛੀਓ,
ਜੇ ਤੁਸੀ ਉਥੇ ਜਾਉ, ਜਿਥੇ ਮੇਰੇ ਭਗਵਾਨ ਛੁਪੇ ਹਨ,
ਆਖਣਾ ਕਿ ਯਸ਼ੋਧਰਾਂ ਉਹਨਾਂ ਦੇ ਇਕ ਬੋਲ ਨੂੰ ਤਰਸਦੀ,
ਇਕ ਛਹ ਨੂੰ ਸਹਿਕਦੀ ਪਈ ਮੌਤ-ਕੰਡੇ ਸਿਸਕਦੀ ਹੈ।"
ਏਓਂ ਜਦੋਂ ਪੁੱਤਰ ਖੇਡਦਾ ਤੇ ਮਾਂ ਆਹਾਂ ਭਰਦੀ ਸੀ —
ਮਹਿਲ ਦੀਆਂ ਬਾਂਦੀਆਂ ਚੋਂ ਕਿਸੇ ਆ ਕੇ ਆਖਿਆ:
"ਵਡੀ ਸ਼ਹਿਜ਼ਾਦੀ! ਹਸਤਨਾ ਪੁਰੋਂ ਸੁਦਾਗਰ ਆਏ ਹਨ,
ਤ੍ਰਿਪੁਸ਼ ਤੇ ਭਾਲਕ, ਚੰਗੇ ਸਾਊ ਆਦਮੀ,
ਜਿਹੜੇ ਸਮੁੰਦਰਾਂ ਤਕ ਸਫ਼ਰ ਕਰਕੇ ਆਏ ਹਨ,
ਤਿਲਾਈ ਕਪੜੇ, ਮੀਨਾਂ-ਕਾਰੀ ਖ਼ੰਜਰ, ਦੰਦ-ਖੰਦ,
ਮਸਾਲੇ ਜੜੀ ਬੂਟੀਆਂ ਤੇ ਅਨੋਖੇ ਪੰਛੀ ਲਿਆਏ ਹਨ;
ਪਰ ਕੁਝ ਹੋਰ ਵੀ ਲਿਆਏ ਹਨ,

੧੫੧