ਪੰਨਾ:ਏਸ਼ੀਆ ਦਾ ਚਾਨਣ.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਕਫ਼ਨੀ ਪਾਈ, ਸਿਰੋਂ ਮੁੰਨਿਆਂ, ਪੈਰੀਂ ਪਊਏ ਤੇ ਭਿਖ ਮੰਗਦਾ,
ਸ਼ੂਦਰਾਂ ਕੋਲੋਂ? ਜਿਸ ਦਾ ਜੀਵਨ ਦੇਵਤਿਆਂ ਦਾ ਸੀ?
ਮਰੇ ਪੁੱਤਰ! ਏਸ ਵਿਸ਼ਾਲ ਸਲਤਨਤ ਦੇ ਵਾਰਸ,
ਉਹਨਾਂ ਰਾਜਿਆਂ ਦੇ ਵਾਰਸ, ਜਿਨ੍ਹਾਂ ਦੇ ਇਸ਼ਾਰੇ ਉਤੇ
ਤਾਂਘਦੀ ਸੇਵਾ ਨਚਦੀ ਤੇ ਆਪਣਾ ਸਭ ਕੁਝ ਭੇਟ ਕਰਦੀ ਸੀ?
ਤੈਨੂੰ ਆਪਣੇ ਰੁਤਬੇ ਅਨੁਸਾਰ ਆਉਣਾ ਚਾਹੀਦਾ ਸੀ,
ਬਰਛੀਆਂ ਲਿਸ਼ਕਦੀਆਂ, ਘੋੜੇ ਟਪ ਟਪ ਕਰਦੇ,
ਵੇਖ! ਸਾਰੇ ਮੇਰੇ ਸਿਪਾਹੀ ਰਾਹਾਂ ਉਤੇ ਛਾਉਣੀਆਂ ਪਾਈ,
ਤੇ ਮੇਰਾ ਸਾਰਾ ਨਗਰ ਫਾਟਕਾਂ ਉਤੇ ਉਡੀਕ ਰਿਹਾ ਸੀ;
ਇਹ ਚੰਦਰੇ ਵਰ੍ਹੇ ਤੂੰ ਕਿਥੇ ਰਿਹਾ ਹੈਂ,
ਕਿ ਤੇਰਾ ਰਾਜਨ ਪਿਤਾ ਬਿਰਹੋਂ ਵਿਚ ਤੜਫਦਾ ਰਿਹਾ ਹੈ?
ਤੇ ਯਸ਼ੋਧਰਾਂ ਵੀ, ਓਥੇ,
ਵਿਧਵਾ ਦੀ ਨਿਆਈਂ ਦਿਨ ਗੁਜ਼ਾਰਦੀ ਰਹੀ ਹੈ,
ਹਰਖ ਛਡ ਕੇ, ਨਾ ਕਦੇ ਗੌਣ ਸੁਣਿਆ ਨਾ ਸਿਤਾਰ ਹਲਾਈ ਹੈ,
ਨਾ ਇਕ ਵਾਰੀ ਵੀ ਸੁਹਾਗ-ਭੂਸ਼ਨ ਪਾਏ ਹਨ,
ਤੇ ਅਜ ਉਹ ਆਪਣੀ ਸੁਨਹਿਰੀ ਸਾੜ੍ਹੀ ਨਾਲ
ਜੋਗੀਆ ਲੀਰਾਂ ਵਾਲੇ ਭਿਖਾਰੀ-ਪਤੀ ਦਾ ਸੁਆਗਤ ਕਰ ਰਹੀ ਹੈ।
ਪੁੱਤਰ! ਏਉਂ ਕਿਉਂ ਹੋਇਆ?"

"ਮੇਰੇ ਪਿਤਾ।" ਉੱਤਰ ਆਇਆ,
"ਮੇਰੀ ਕੌਮ ਦੀ ਇਹੋ ਰੀਤ ਹੈ।"

"ਤੇਰੀ ਕੌਮ", ਰਾਜੇ ਨੇ ਆਖਿਆ,
"ਮਹਾ ਸੰਮਤ ਤੋਂ ਸੌ ਪੀੜ੍ਹੀਆਂ ਰਾਜ ਕਰਦੀ ਆਈ ਹੈ,
ਪਰ ਇਹੋ ਜਿਹੀ ਕੋਈ ਰੀਤ ਉਹਦੀ ਨਹੀਂ ।"

੧੬੯