ਪੰਨਾ:ਏਸ਼ੀਆ ਦਾ ਚਾਨਣ.pdf/196

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੈਂ ਕਿਸੇ ਫ਼ਾਨੀ ਕੌਮ ਬਾਬਤ ਨਹੀਂ ਸੀ ਆਖਿਆਂ।"
ਭਗਵਾਨ ਬੋਲੇ, "ਮੈਂ ਅਦਿਖ ਪੀਹੜੀਆਂ ਦਾ ਕਥਨ ਕੀਤਾ ਸੀ,
ਉਹਨਾਂ ਬੁੱਧਾਂ ਦਾ ਜਿਹੜੇ ਹੋ ਚੁਕੇ ਤੇ ਅਗੋਂ ਹੋਣਗੇ,
ਜੋ ਉਹਨਾਂ ਕੀਤਾ ਉਹ ਮੈਂ ਕਰਦਾ ਹਾਂ,
ਤੇ ਜਿਵੇਂ ਹੁਣ ਹੋਇਆ, ਇਹੋ ਅਗੇ ਹੋਇਆ ਸੀ;
ਕਿ ਆਪਣੇ ਦਰਾਂ ਉਤੇ ਇਕ ਰਾਜਾ ਜੰਗੀ ਲਿਬਾਸ ਵਿਚ
ਆਪਣੇ ਪੁੱਤਰ ਨੂੰ ਮਿਲੇ, ਜੋਗੀਆ ਲੀਰਾਂ ਵਾਲੇ ਸ਼ਹਿਜ਼ਾਦੇ ਨੂੰ:
ਤੇ ਪ੍ਰੇਮ ਤੇ ਸ੍ਵੈ-ਕਾਬੂ ਨਾਲ
ਅਧਿਰਾਜਾਂ ਨਾਲੋਂ ਤਕੜਾ ਹੋਇਆ
ਝੁਕੇ ਜਿਵੇਂ ਝੁਕਿਆ ਹਾਂ,
ਤੇ ਆਪਣੇ ਸਾਰੇ ਸਨਿਮਰ ਪ੍ਰੇਮ ਨਾਲ
ਆਪਣੀ ਦੌਲਤ ਦਾ ਪਹਿਲਾ ਫਲ,
ਜਿਹੜੀ ਉਹ ਕਮਾ ਕੇ ਲਿਆਇਆ ਹੈ, ਉਹਨਾਂ ਅਗੇ ਧਰੇ
ਜਿਨ੍ਹਾਂ ਦਾ ਪ੍ਰੀਤ-ਕਰਜ਼ਾ ਉਸ ਦੇਣਾ ਹੈ:
ਸੋ ਮੈਂ ਸਭ ਕੁਝ ਆਪ ਦੇ ਸਨਮੁਖ ਹਾਜ਼ਰ ਕਰਦਾ ਹਾਂ।

ਤਦੇ ਰਾਜੇ ਨੇ ਹੈਰਾਨ ਹੋ ਕੇ ਪੁੱਛਿਆ:
"ਕਿਹੜੀ ਦੌਲਤ?" ਤਾਂ ਭਗਵਾਨ ਨੇ ਸ਼ਾਹੀ ਹਥ ਫੜ ਲਿਆ:
ਤੇ ਇਕ ਪਾਸੇ ਰਾਜਾ ਤੇ ਦੂਜੇ ਪਾਸੇ ਸ਼ਹਿਜ਼ਾਦੀ,
ਉਹਨਾਂ ਪੂਜਦਿਆਂ ਬਾਜ਼ਾਰਾਂ ਵਿਚੋਂ ਤੁਰਦੇ ਗਏ।
ਤੇ ਉਹਨਾਂ ਉਹ ਗੱਲਾਂ ਦੱਸੀਆਂ
ਜਿਹੜੀਆਂ ਸ਼ਾਂਤੀ ਤੇ ਪਵਿੱਤ੍ਰਤਾ ਲਿਆਉਂਦੀਆਂ ਹਨ,
ਉਹ ਚਾਰ ਚੰਗੀਆਂ ਸਚਿਆਈਆਂ,
ਜਿਹੜੀਆਂ ਸਾਰੀ ਅਕਲ ਨੂੰ, ਜੀਕਰ ਕੰਢੇ ਸਮੁੰਦਰ ਨੂੰ,

੧੭੦