ਪੰਨਾ:ਏਸ਼ੀਆ ਦਾ ਚਾਨਣ.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਵਿਚ ਮਹਿਦੂਦ ਰਖਦੀਆਂ ਹਨ,
ਉਹ ਅੱਠ ਸੱਚੇ ਨਿਯਮ ਜਿਨ੍ਹਾਂ ਰਾਹੀਂ ਜਿਹੜਾ ਚਾਹੇ,—
ਰਾਜਾ ਜਾਂ ਦਾਸ—ਪੂਰਨ ਮਾਰਗ ਜਿਨ੍ਹਾਂ ਰਾਹੀਂ ਜਿਹੜਾ ਚਾਹੇ,—
ਜਿਸ ਮਾਰਗ ਦੀਆਂ ਚਾਰ ਅਵਸਥਾਆਂ ਤੇ ਅੱਠ-
ਉਪਦੇਸ਼ ਹਨ,
ਜਿਨ੍ਹਾਂ ਦੇ ਜੋ ਕੋਈ ਅਨੁਸਾਰ ਤੁਰੇਗਾ — ਵਡਾ ਜਾਂ ਛੋਟਾ —
ਸਿਆਣਾ ਜਾਂ ਅਵਿਦਤ, ਮਰਦ; ਇਸਤ੍ਰੀ; ਜਵਾਨ ਜਾਂ ਬੁੱਢਾ —
ਜੀਵਨ ਦਾ ਚੱਕਰ, ਸਵੇਰੇ ਜਾਂ ਅਵੇਰੇ, ਤੋੜ ਸਕੇਗਾ,
ਸੁਭਾਗੀ ਨਿਰਵਾਨ ਪ੍ਰਾਪਤ ਕਰੇਗਾ।
ਏਸ ਤਰ੍ਹਾਂ ਬਚਨ ਕਰਦੇ ਉਹ ਮਹਿਲਾਂ ਦੀ ਡਿਓੜੀ:ਵਿਚ ਪੁੱਜੇ,
ਸੁਧੋਧਨ ਰਾਜੇ ਦਾ ਮਸਤਕ ਹੁਣ ਖੁਲ੍ਹਾ ਸੀ,
ਤੇ ਮਹਾਨ ਵਾਕਾਂ ਨਾਲ ਪਿਆਸ ਬੁਝਾ ਰਿਹਾ ਸੀ,
ਤੇ ਬੁਧ ਦਾ ਕਰਮੰਡਲ ਰਾਜੇ ਦੇ ਹਥ ਵਿਚ ਸੀ,
ਤੇ ਉਹਦੇ ਅੱਥਰੂ ਹਸ਼ ਰਹੇ ਸਨ।
ਉਸ ਰਾਤ ਉਹਨਾਂ ਸ਼ਾਂਤੀ ਦੇ ਮਾਰਗ ਪੈਰ ਪਾਇਆ।

੧੭੧