ਪੰਨਾ:ਏਸ਼ੀਆ ਦਾ ਚਾਨਣ.pdf/198

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਅਠਵੀਂ ਪੁਸਤਕ ਤਿੱਖੀ ਵਗਦੀ ਕਹਾਨਾ ਦੇ ਕੰਢੇ ਉਤੇ ਇਕ ਚੌੜੀ ਚਰਾਗਾਹ ਹੈ, ਨਾਗਰਾ ਦੇ ਕੋਲ; ਜਿਥੇ ਬਨਾਰਸ ਦੇ ਮੰਦਰਾਂ ਤੋਂ ਪੰਨੀਂ ਦਿਨੀਂ ਬੋਲ ਗਡੀ ਵਿਚ ਆਦਮੀ ਪੁਜਦਾ ਹੈ । ਚਿੱਟੇ ਹਿਮਾਲੀਆਂ ਦੀਆਂ ਸਿਖਰਾਂ ਏਸ ਥਾਂ ਉਤੇ ਝਾਕਦੀਆਂ ਹਨ, ਜਿਹੜੀ ਸਾਰਾ ਵਰਾ ਖੇੜੇ ਵਿਚ ਵਸਦੀ ਹੈ, ਕਿਉਂਕਿ ਚਾਂਦੀ-ਨਦੀ ਦੀਆਂ ਛੱਲਾਂ ਬਾਰਾਂ ਬਿਛਾਂ ਨੂੰ ਹਰਿਆ ਰਖਦੀਆਂ ਹਨ | ਇਹਦੀਆਂ ਢਲਵਾਨਾਂ ਕੂਲੀਆਂ ਹਨ, ਇਹਦੀਆਂ ਛਾਵਾਂ ਸੁਗੰਧਤ ਹਨ, ਤੇ ਏਸ ਥਾਂ ਦਾ ਪ੍ਰਭਾਵ ਅਜ ਤੀਕ ਵੀ ਪੂਜਕ ਹੈ, ਸੰਝ ਦਾ ਸਾਹ ਘਣੇ ਜੰਗਲਾਂ ਵਿਚੋਂ ਚੁਪ ਕਰਕੇ ਲੰਘਦਾ ਹੈ, •. ਉਖਣੇ ਲਾਲ ਪੱਬਰਾਂ ਦੇ ਉੱਚੇ ਢੇਰ, ਪਿੱਪਲ ਦੀਆਂ ਜੜ੍ਹਾਂ ਨਾਲ ਪੁੱਟੇ, ਘਾ ਪੱਤਿਆਂ ਨਾਲ ਹਰੇ ਹਨ । ਨੇ ਘਰਾਂ ਦੇ ਢੇਰਾਂ ਚੋਂ ਨਿਕਲ ਕੇ, ਕਾਲਾ ਨਾਗ ਬੇਲ-ਨਕਸ਼ੀਆਂ ਸਿਲਾਂ ਉਤੇ ਕੰਡਲ ਮਾਰਦਾ ਹੈ, ੧੭੨ Digitized by Panjab Digital Library / www.panjabdigilib.org