ਪੰਨਾ:ਏਸ਼ੀਆ ਦਾ ਚਾਨਣ.pdf/206

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਈ ਹੋਰ ਤੁਹਾਨੂੰ ਜਿਵਾਂਦਾ ਤੇ ਮਾਰਦਾ ਨਹੀਂ
ਨਾ ਚੱਕਰ ਉਤੇ ਭੁਆਂਦਾ ਹੈ, ਨਾ ਮਜਬੂਰ ਕਰਦਾ ਹੈ
ਕਿ ਤੁਸੀ ਚੱਕਰ ਦੀਆਂ ਸੋਗੀ ਅਰਾਂ ਨੂੰ ਘੁਟਦੇ ਤੇ ਚੁੰਮਦੇ ਰਹੋ।

ਇਹਦੇ ਹੰਝੂਆਂ ਦੇ ਹਾਲ ਨਾਲ, ਇਹਦੀ ਅਨਹੋਂਦ ਦੀ ਨਾਬ ਨਾਲ
ਚੰਬੇੜ ਨਾ
ਸੁਣੋ, ਮੈਂ ਤੁਹਾਨੂੰ ਸਚਿਆਈ ਦਸਦਾ ਹਾਂ! ਪਤਾਲਾਂ ਨਾਲੋਂ ਨੀਵੀਂ
ਅਕਾਸ਼ਾਂ ਨਾਲੋਂ ਉਚੀ; ਦੂਰ ਤੋਂ ਵੀ ਦੁਰਾਡੇ ਸਿਤਾਰਿਆਂ ਦੀ ਪ੍ਰੇਰੀ,
ਬ੍ਰਹਮ ਨਾਲੋਂ ਵੀ ਅਗੇਰੀ
ਆਦਿ ਨਾਲੋਂ ਪਹਿਲੋਂ. ਤੇ ਅੰਤ ਤੋਂ ਬਿਨਾਂ,
ਬ੍ਰਹਿਮੰਡ ਵਾਂਗੂ ਅਮੁਕ ਤੇ ਯਕੀਨ ਨਾਲੋਂ ਵੀ ਯਕੀਨੀ,
ਇਕ ਅਨੰਤ ਸ਼ਕਤੀ ਵਸਦੀ ਹੈ,
ਜਿਹੜੀ ਚੰਗਿਆਈਆਂ ਨੂੰ ਹਿਲਾਂਦੀ ਤੇ ਜਿਸਦਾ ਕਾਨੂੰਨ ਅਟੱਲ ਹੈ।

ਇਹੀ ਹੈ ਜਿਸ ਦੀ ਛੁਹ ਖਿੜੇ ਗੁਲਾਬ ਉਤੇ ਹੈ,
ਇਸ ਦੇ ਹੱਥਾਂ ਦਾ ਚਿਤ੍ਰ ਕੰਵਲ ਦੇ ਪੱਤਿਆਂ ਉਤੇ ਹੈ;
ਹਨੇਰੀ ਧਰਤੀ ਵਿਚ ਤੇ ਤੁਖ਼ਮ ਦੀ ਖ਼ਾਮੋਸ਼ੀ ਵਿਚ
ਇਹ ਬਹਾਰ ਦਾ ਰੇਸ਼ਮੀ ਓੜ੍ਹਨਾ ਉਣਦੀ ਹੈ;
ਔਹਨਾਂ ਛਬੀਲੇ ਬਦਲਾਂ ਉਤੇ ਓਸੇ ਦਾ ਰੰਗ ਹੈ,
ਤੇ ਮੋਰ ਦੇ ਖੰਭਾਂ ਉਤੇ ਓਸੇ ਦੇ ਮੋਤੀ ਹਨ,
ਇਹਦੇ ਅਸਥਾਨ ਸਿਤਾਰਿਆਂ ਵਿਚ ਹਨ, ਇਹਦੇ ਦਾਸ
ਬਿਜਲੀ ਪੌਣ ਤੇ ਵਰਖਾ ਹਨ।

ਹਨੇਰੇ ਵਿਚੋਂ ਇਸ ਨੇ ਮਨੁਖ ਦਾ ਮਨ ਸਾਜਿਆ ਸੀ,

੧੮o