ਪੰਨਾ:ਏਸ਼ੀਆ ਦਾ ਚਾਨਣ.pdf/208

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦਾ ਨਿਤ ਨਵੇਂ ਭੇਤ ਉਪਰ ਲਿਆਉਂਦੀ ਹੈ,
ਇਹ ਜੰਗਲੀ ਵਾਦੀਆਂ ਦੀ ਹਰਿਆਵਲ ਵਿਚ ਵਸਦੀ ਹੈ
ਅਨੋਖੇ ਬੀਜਾਂ ਨੂੰ ਦਿਆਰ ਦੇ ਪੈਰਾਂ ਵਿਚ ਪਾਲਦੀ ਹੈ,
ਪੱਤੇ, ਬੂਰ ਫੁਲ ਤੇ ਟਹਿਣੀਆਂ ਬਣਾਂਦੀ ਹੈ।

ਇਹ ਮਾਰਦੀ ਹੈ, ਇਹ ਬਚਾਂਦੀ ਹੈ, ਡੋਲਦੀ ਨਹੀਂ,
ਸਦਾ ਹੋਣੀ ਦੀ ਬੁਣਤਰ ਲਈ ਤਾਣੇ ਤਣਦੀ ਹੈ;
ਇਹਦੇ ਧਾਗੇ ਪ੍ਰੇਮ ਤੇ ਜ਼ਿੰਦਗੀ ਹਨ, ਤੇ ਮੌਤ ਤੇ ਪੀੜ
ਇਹਦੀ ਖੱਡੀ ਦੇ ਸ਼ੱਟਲ ਹਨ।

ਇਹ ਬਣਾਂਦੀ ਹੈ, ਭੰਨਦੀ ਹੈ, ਸਭ ਨੂੰ ਜੋੜਦੀ ਹੈ,
ਜੋ ਇਹ ਬਣਾਂਦੀ ਹੈ ਪਹਿਲੇ ਨਾਲੋਂ ਚੰਗਾ ਹੁੰਦਾ ਹੈ,
ਹੌਲੀ ਹੌਲੀ ਉਹ ਸੁੰਦਰ ਮਾਡਲ ਉੱਸਰ ਰਿਹਾ ਹੈ;
ਜਿਹੜਾ ਇਹਦੇ ਰੀਝਵੇਂ ਹੱਥਾਂ ਦੀ ਤਜਵੀਜ਼ ਹੈ,

ਇਹ ਕੰਮ ਇਹਦਾ ਦਿਸਦੀਆਂ ਵਸਤਾਂ ਉਤੇ ਹੈ;
ਅਨ-ਦਿਸੀਆਂ ਵਸਤਾਂ ਬਹੁਤ ਹਨ; ਮਨੁਖ ਚਿਤ ਤੇ ਮਨ,
ਲੋਕਾਂ ਦੇ ਖ਼ਿਆਲ ਵਤੀਰੇ ਤੇ ਉਹਨਾਂ ਦੀਆਂ ਇਛਾਆਂ,
ਇਹ ਵੀ ਵੱਡੇ ਕਾਨੂੰਨ ਵਿਚ ਬਧੇ ਹਨ।

ਅਦਿੱਖ, ਇਹ ਵਫ਼ਾਦਾਰ ਹਥਾਂ ਨਾਲ ਤੁਹਾਡੀ ਸਹਾਇਤਾ ਕਰਦੀ ਹੈ,
ਅਨਸੁਣੀ ਇਹ ਤੂਫ਼ਾਨਾਂ ਨਾਲੋਂ ਵੀ ਉਚੀ ਬੋਲਦੀ ਹੈ।
ਤਰਸ ਤੇ ਪ੍ਰੇਮ ਮਨੁਖ ਨੂੰ ਮਿਲੇ ਹਨ ਕਿਉਂਕਿ ਲੰਮੇ ਕਸ਼ਟਾਂ ਨੇ
ਅੰਨ੍ਹੀ ਪ੍ਰਕ੍ਰਿਤੀ ਨੂੰ ਰੂਪ ਦਿੱਤਾ ਹੈ।

੧੮੨