ਪੰਨਾ:ਏਸ਼ੀਆ ਦਾ ਚਾਨਣ.pdf/212

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਉਹ ਨਿਰਵਾਨ ਪ੍ਰਾਪਤ ਕਰ ਸਕਦਾ ਹੈ । ਉਹ ਜੀਵਨ ਨਾਲ ਇਕ ਹੋ ਜਾਂਦਾ ਹੈ, ਪਰ ਜਿਉਂਦਾ ਨਹੀਂ । ਉਹ ਸਚਿਦਾ-ਨੰਦ ਹੁੰਦਾ ਹੈ, ਪਰ ਵਖਰੀ ਹੋਂਦ ਨਹੀਂ ਰਖਦਾ । ਓਮ, ਮਨੀ ਪਦਮੇ, ਓਮ ! ਤੇਲ-ਕਤਰਾ ਲਿਸ਼ਕਦੇ ਸਾਗਰ ਵਿਚ ਜਾ ਡਿਗਦਾ ਹੈ । ਇਹ ਕਰਮਾ ਦਾ ਸਿਧਾਂਤ ਹੈ ! ਸਿਖ ਲਵੋ ! ਕੇਵਲ ਉਦੋਂ ਜਦੋਂ ਪਾਪ ਦੀ ਮੈਲ ਲਹਿ ਜਾਂਦੀ ਹੈ, ਕੇਵਲ ਉਦੋਂ ਜਦੋਂ ਜੀਵਨ-ਜੋਤ ਚਿੱਟੀ ਲਾਟ ਵਾਂਗ ਬਲ ਮੁਕਦੀ ਹੈ, ਤੇ ਮੰਤੇ ਵੀ ਉਹਦੇ ਨਾਲ ਮਰ ਜਾਂਦੀ ਹੈ। 'ਚ ਜਾਂਦੇ ਹੋ । ਨਾ ਕਹੁ “ਮੈਂ ਹਾਂ ਮੈਂ ਸਾਂ` ਜਾਂ “ਮੈਂ ਹੋਵਾਂਗਾ , | ਨਾ ਜਾਣ ਕਿ ਤੁਸੀਂ ਮਾਸ ਦੇ ਇਕ ਘਰੋਂ ਦੂਜੇ ’ਚ ਜਾਂਦੇ ਹੋ । ਜੇਕਰ ਯਾਤਰੂ, ਜਿਹੜੇ ਆਪਣੀ ਮਾੜੀ ਜਾਂ ਚੰਗੀ ਰਿਹਾਇਸ਼ ਯਾਦ ਰਖਦੇ ਤੇ ਭੁੱਲ ਜਾਂਦੇ ਹਨ । ਦੁਨੀਆ ਵਿਚ ਪਿਛਲੇ ਜੀਵਨ ਦਾ ਆਤਮ-ਖਾਤਾ ਨਵਾਂ ਨਕੋਰ ਜਨਮ ਧਾਰਦਾ ਹੈ । ਰੇਸ਼ਮ ਦੇ ਕੀੜੇ ਵਾਂਗ ਧਾਗੇ ਕਰਦਾ ਤੇ ਉਹਨਾਂ ਵਿਚ ਰਹਿੰਦਾ ਹੈ । ਆਪਣੇ ਤੱਤ ਤੇ ਪਕ੍ਰਿਤੀ ਉਸੇ ਤਰਾਂ ਲਭ ਲੈਂਦਾ ਹੈ, ਜੀਕਰ ਸੱਪ ਦੇ ਆਂਡੇ ਤਿੜਕ ਕੇ ਕੁੰਜ ਤੇ ਵਿਸ ਬਣਾ ਲੈਂਦੇ ਹਨ, ਜੀਕਰ ਕਾਹੀ ਦਾ ਫੰਬਾ ਚਟਾਨਾਂ, ਮੈਰਿਆਂ, ਤੇ ਰੇਤਾਂ ਤੇ ਉਡਦਾ ੧੮੬ Digitized by Panjab Digital Library / www.panjabdigilib.org