ਕੋਈ ਔਗਣ ਕੱਢੇ ਜਾਂ ਗੁਣ ਪੈਦਾ ਕਰੇ;
ਬਲੌਰੀ ਮੋਤੀਆਂ ਚੋਂ ਜਿਵੇਂ, ਲੜੀ ਦੀ ਚਾਂਦੀ-ਤੰਦ ਦਿਸਦੀ ਹੈ
ਤਿਵੇਂ ਚੰਗੇ ਅਮਲਾਂ ਚੋਂ ਪਿਆਰ ਦਿਸਦਾ ਰਹੇ।
ਚਾਰ ਉਚੇਰੇ ਰਸਤੇ ਹੋਰ ਹਨ। ਕੇਵਲ ਉਹੋ ਪੈਰ
ਏਥੇ ਤੁਰਦੇ ਹਨ, ਜਿਹੜੇ ਧਰਤੀ ਦੇ ਲੋਭਾਂ ਨੂੰ ਲੰਘ ਆਉਂਦੇ ਹਨ,
ਸੱਚੀ ਪਵਿਤ੍ਰਤਾ, ਸੱਚਾ ਵਿਚਾਰ, ਸੱਚੀ ਏਕਾਂਤ,
ਸੱਚਾ ਆਨੰਦ।
ਆਕਾਸ਼ੀ ਉਡਾਰੀਆਂ ਲਈ ਖੰਭ ਨਾ ਖੋਲ੍ਹ ਜੇ ਤੇਰੇ ਖੰਭ ਬਲਵਾਨ
ਨਹੀਂ!
ਨੀਵੀਂ ਪੌਣ ਵੀ ਮਿੱਠੀ ਹੈ, ਤੇ ਹੇਠਲੀਆਂ ਪਧਰਾਈਆਂ ਮਹਿਫੂਜ਼ ਤੇ
ਵਾਕਫ਼ ਹਨ,
ਕੇਵਲ ਬੜੇ ਬਲੀ ਹੀ ਆਪਣਾ ਆਲ੍ਹਣਾ ਛਡ ਸਕਦੇ ਹਨ,
ਜਿਹੜਾ ਹਰੇਕ ਆਪਣੇ ਲਈ ਬਣਾਂਦਾ ਹੈ।
ਮੈਂ ਜਾਣਦਾ ਹਾਂ, ਪਤਨੀ ਪੁੱਤਰ ਪਿਆਰੇ ਹਨ,
ਤੁਹਾਡੇ ਮਿੱਤਰ ਤੇ ਰੁਝੇਵੇਂ ਸੁਆਦਲੇ ਹਨ,
ਤੇ ਚੰਗੇ ਜੀਵਨ ਦੇ ਕੋਮਲ ਫਲਾਂ ਨਾਲ ਭਰਪੂਰ ਹਨ;
ਇਹਦੇ ਡਰ ਝੂਠੇ ਪਰ ਡੂੰਘੇ ਧਸੇ ਹਨ।
ਜੀਵੋ—ਜਿਨ੍ਹਾਂ ਲਈ ਜ਼ਰੂਰੀ ਹੈ—ਜਿਵੇਂ ਏਥੋਂ ਦੀ ਵੱਸੋਂ; ਜਿਊਂਦੀ ਹੈ;
ਆਪਣੀਆਂ ਕਮਜ਼ੋਰੀਆਂ ਦੀ ਇਕ ਸੁਨਹਿਰੀ ਪੌੜੀ ਬਣਾਓ;
ਇਹਨਾਂ ਸੁਪਨਿਆਂ ਬਾਈਂ ਰੋਜ਼ ਚੜ੍ਹ ਕੇ
ਸੁਹਣੇਰੀਆਂ ਹਕੀਕਤਾਂ ਵਿਚ ਅਪੜੋ।
ਏਸ ਤਰ੍ਹਾਂ ਤੁਹਾਡਾ ਦ੍ਰਿਸ਼ ਸਾਫ਼ ਹੁੰਦਾ ਜਾਇਗਾ।
ਚੜ੍ਹਾਈ ਸੁਖਾਲੀ ਤੇ ਪਾਪਾਂ ਦੀ ਪੰਡ ਹੌਲੀ ਹੁੰਦੀ ਜਾਏਗੀ।
੧੯੩