ਪੰਨਾ:ਏਸ਼ੀਆ ਦਾ ਚਾਨਣ.pdf/220

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਤੇ ਖ਼ਾਹਿਸ਼ਾਂ ਦੇ ਬੰਧਨ ਤੋੜਨ ਲਈ ਇੱਛਾ ਵਧਦੀ ਜਾਇਗੀ ! ਜਿਹੜਾ ਏਥੇ ਪਹੁੰਚਦਾ ਹੈ, ਉਹ, ਪਹਿਲੀ ਮੰਜ਼ਲ ਤੈ ਕਰਦਾ ਹੈ । ਉਹ ਚੰਗੀਆਂ ਸਚਿਆਈਆਂ ਤੇ ਅਠ-ਰਾਹੇ ਮਾਰਗ ਦਾ ਜਾਣੂ ਹੁੰਦਾਹੈ; ਬੋਹੜੇ ਜਾਂ ਬਹੁਤੇ ਕਦਮ ਤੁਰ ਕੇ . ਉਹ ਨਿਰਵਾਨ ਦਾ ਆਨੰਦ-ਧਾਮ ਪ੍ਰਾਪਤ ਕਰਦਾ ਹੈ । ਦੂਜੀ ਮੰਜ਼ਲ ਤੇ ਪੂਜਣ ਵਾਲਾ ਸੁਤੰਤਰ ਹੋ ਜਾਂਦਾ ਹੈ, ਸ਼ੰਕਿਆਂ, ਭੁਲੇਖਿਆਂ ਤੇ ਅੰਦਰਲੀ ਖਿੱਚੋਤਾਣ ਤੋਂ, ਸਭ ਲਾਲਸਾਆਂ ਦਾ ਸ਼ਾਮੀ, ਗ੍ਰੰਥਾਂ ਤੇ ਰਿਆਨੀਆਂ ਤੋਂ ਆਜ਼ਾਦ, ਉਹ ਇਕ ਜੀਵਨ ਹੋਰ ਜਿਊਂਦਾ ਹੈ। ਅਗੇਰੇ ਤੀਜੀ ਮੰਜ਼ਲ ਹੈ: ਏਥੋਂ ਆਤਮਾ ਪਵਿੱਤਰ ਤੇ ਪਾਵਨ, ਗੌਰਵਤਾ ਨਾਲ ਭਰ ਜਾਂਦੀ ਹੈ, ਤੇ . ਸਭ ਪ੍ਰਾਣੀਆਂ ਨੂੰ ਪੂਰਨ ਸ਼ਾਂਤੀ ਨਾਲ ਪਿਆਰ ਕਰਦੀ ਹੈ। ਜੀਵਨ ਦਾ ਬੰਦੀ ਖਾਨਾ ਟੁੱਟ ਜਾਂਦਾ ਹੈ। ਪਰ ਅਜਿਹੇ ਵੀ ਹਨ, ਜਿਹੜੇ ਦਿਸਦੇ ਤੇ ਜਿਉਂਦੇ ਪਰਮ ਧਾਮ ਤੇ ਪਹੁੰਚਦੇ ਹਨ ਇਹ ਚੌਥੀ ਮੰਜ਼ਲ ਪੂਜਕ ਬੁੱਧਾਂ ਦੀ ਹੈ, ਤੇ ਬੇਦਾਗ ਆਤਮਾਆਂ ਦੀ ਜੇਕਰ ਕਿਸੇ ਜੋਧੇ ਦੇ ਹਥੋਂ ਖ਼ੂਨੀ ਵੈਰੀ ਕਤਲ ਹੋਏ, ਓਕਰ ਦੱਸੇ ਪਾਪ ਇਹਨਾਂ ਮੰਜ਼ਲਾਂ ਦੇ ਰਾਹਾਂ ਵਿਚ ਮੋਏ ਪਏ ਹੁੰਦੇ ਹਨ ਖ਼ੁਦ ਪਸੰਦੀ, ਕੂੜਾ ਵਿਸ਼ਵਾਸ, ਤੇ ਸ਼ੰਕਾ ਤਿੰਨੇ, ਘਿਣਾ ਤੇ ਕਾਮਨਾ ਦੋਵੇਂ ਹੋਰ । ਜਿਨ੍ਹਾਂ ਨੇ ਇਹਨਾਂ ਪੰਜਾਂ ਨੂੰ ਜਿੱਤ ਲਿਆ ਹੈ, ૧૪ Digitized by Panjab Digital Library / www.panjabdigilib.org