ਪੰਨਾ:ਏਸ਼ੀਆ ਦਾ ਚਾਨਣ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਉਂਕਿ ਕਿਸੇ ਹੋਰ ਤਰ੍ਹਾਂ ਵਿਚਾਰਿਆਂ ਨਾ ਤੇ ਇਹ ਫ਼ਲਸਫ਼ਾ ਤੇ ਨਾ ਇਹ ਕਰਾਮਾਤਾਂ ਕੁਦਰਤੀ ਤੌਰ ਤੇ ਲਿਖੀਆਂ ਜਾ ਸਕਦੀਆਂ ਸਨ। ਜਿਸ ਤਰ੍ਹਾਂ ਆਵਾਗਵਨ ਦਾ ਸਿਧਾਂਤ ਨਵੀਨ ਖ਼ਿਆਲ ਲਈ ਭਾਵੇਂ ਅਨੋਖਾ ਹੈ - ਪਰ ਬੁਧ ਸਮੇਂ ਦੇ ਹਿੰਦੂਆਂ ਵਿਚ ਪੂਰੀ ਤਰ੍ਹਾਂਂ ਪਰਵਾਨ ਸੀ। ਐਡੇ ਪੁਰਾਣੇ ਮਤ ਦੀ ਵਿਆਖਿਆ ਜਿਹੜੀ ਮੈਂ ਇਸ ਕਵਿਤਾ ਵਿਚ ਕਰ ਸਕਿਆ ਹਾਂ, ਜ਼ਰੂਰ ਬੜੀ ਅਧੂਰੀ ਹੈ, ਤੇ ਕਵਿਤਾ ਦੇ ਨੇਮਾਂ ਦੇ ਅਧੀਨ ਰਹਿਣ ਕਰਕੇ ਕਈ ਬੜੇ ਜ਼ਰੂਰੀ ਆਤਮਕ ਨੁਕਤਿਆਂ ਨੂੰ ਚੰਗੀ ਤਰ੍ਹਾਂ ਵਰਨਣ ਨਹੀਂ ਕੀਤਾ ਜਾ ਸਕਿਆ ਤੇ ਨਾ ਬੁਧ ਦੇ ਲੰਮੇ ਪ੍ਰਚਾਰ ਕੰਮ ਨਾਲ ਇਨਸਾਫ਼ ਕੀਤਾ ਜਾ ਸਕਿਆ ਹੈ। ਪਰ ਮੇਰਾ ਮਨੋਰਥ ਪੂਰਾ ਹੋ ਜਾਇਗਾ ਜੇ ਇਸ ਤੋਂ ਬੀਬੇ ਸ਼ਹਿਜ਼ਾਦੇ ਦੇ ਉਚੇ ਆਚਾਰ ਦਾ ਯੋਗ ਅਨੁਮਾਨ ਲਾਇਆ ਜਾ ਸਕੇ, ਤੇ ਉਸਦੇ ਸਿਧਾਂਤਾਂ ਦਾ ਸਾਰ ਅੰਸ਼ ਸਮਝਿਆ ਜਾ ਸਕੇ।

ਸਿਧਾਂਤਾਂ ਸੰਬੰਧੀ ਵਿਦਵਾਨਾਂ ਵਿਚ ਇਕ ਭਾਰੀ ਬਹਿਸ ਤੁਰ ਪਈ ਹੈ, ਪਰ ਉਹਨਾਂ ਨੂੰ ਪਤਾ ਹੋਵੇਗਾ ਕਿ ਮੈਂ ਆਪਣੀ ਵਾਰਤਾ ਦਾ ਮਸਾਲਾ ਉਹਨਾਂ ਅਪੂਰਨ ਲੇਖਾਂ ਤੋਂ ਲਿਆ ਹੈ ਜਿਹੜੇ ਸਪੈਂਸ ਹਾਰਡੀ ਦੀਆਂ ਕਿਤਾਬਾਂ ਵਿਚੋਂ ਮੈਨੂੰ ਮਿਲੇ ਹਨ, ਤੇ ਮੈਂ ਕਈਆਂ ਕਹਾਣੀਆਂ ਨੂੰ ਉਹਨਾਂ ਦਾ ਮਨੋਰਥ ਪ੍ਰਗਟ ਕਰਨ ਲਈ ਵਟਾਇਆ ਵੀ ਹੈ। ਪਰ ਤਾਂ ਵੀ ਜਿਹੜੇ ਖ਼ਿਆਲ "ਨਿਰਵਾਨ", "ਧਰਮ" ਤੇ 'ਕਰਮ' ਤੇ ਬੁਧ ਮਤ ਦੇ ਹੋਰ ਵੱਡੇ ਅਸੂਲਾਂ ਸੰਬੰਧੀ ਦਰਜ ਕੀਤੇ ਗਏ ਹਨ, ਉਹ ਬਹੁਤ ਸਾਰੇ ਮੁਤਾਲਿਆ ਦਾ ਸਿੱਟਾ ਹਨ। ਨਾਲੇ ਮੇਰਾ ਇਹ ਯਕੀਨ ਪੱਕਾ ਹੈ, ਕਿ ਜੇ “ਨਿਰਵਾਨ" ਤੋਂ ਬੁਧ ਦਾ ਭਾਵ “ਨੇਸਤੀ" ਹੁੰਦਾ, ਤਾਂ ਕਦੇ ਵੀ ਮਨੁੱਖ ਜਾਤੀ ਦਾ ਤੀਜਾ ਭਾਗ ਇਸ ਦਾ ਕਾਇਲ ਨਾ ਹੋ ਸਕਦਾ।

ਅੰਤ ਵਿਚ, "ਏਸ਼ੀਆ ਦੇ ਚਾਨਣ" ਪ੍ਰਕਾਸ਼ ਕਰਨ ਵਾਲੇ ਦਾ ਸਤਿਕਾਰ ਤੇ ਉਨ੍ਹਾਂ ਮਹਾਨ ਵਿਦਵਾਨਾਂ ਦਾ ਆਦਰ ਕਰਦਿਆਂ