ਪੰਨਾ:ਏਸ਼ੀਆ ਦਾ ਚਾਨਣ.pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਹ ਪੁਸਤਕ, ਧਾਤਮਕ ਰੁਚੀਆਂ ਰਖਣ ਵਾਲੇ ਰੌਸ਼ਨ ਦਿਮਾਗ਼ ਲੋਕਾਂ ਲਈ ਸਦਾ ਚਾਨਣ ਮੁਨਾਰਾ ਸਮਝੀ ਜਾਏਗੀ --ਓਦੋਂ ਵੀ ਜਦ ਮਜ਼੍ਹਬ ਨੂੰ ਉਚੇਚਾ ਧਾਤਮਕ ਅਭਿਆਸ ਮੰਨਣਾ ਵੀ ਬਿਲਕੁਲ ਹਟ ਗਿਆ ਹੋਵੇਗਾ।

ਜਦ ਤਕ ਸ਼ੁਭ ਇਛਾ ਨੂੰ ਅਮਨ ਤੇ ਕਾਮਯਾਬੀ ਦੀ ਕੁੰਜੀ ਮੰਨਿਆਂ ਜਾਂਦਾ ਹੈ, ਇਹ ਪੁਸਤਕ ਮਨੁਖ-ਸਨੇਹੀਆਂ ਦੀ "ਗੀਤਾਂਜਲ’’ ਰਹੇਗੀ।

ਪ੍ਰੀਤ ਨਗਰ

੭. ਜੂਨ ੧੯੪੬

ਗੁਰਬਖਸ਼ ਸਿੰਘ