ਪੰਨਾ:ਏਸ਼ੀਆ ਦਾ ਚਾਨਣ.pdf/48

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਇਸਤ੍ਰੀ-ਨਖ਼ਰਿਆਂ ਦਾ ਜਾਦੂ ਧੂੜ ਦਿਉ । ਇਸ ਬੀਬੇ ਮੁੰਡੇ ਨੂੰ ਸੁਹੱਪਣ ਦਾ ਕੀ ਪਤਾ ਹੈ, ਇਹ ਕੀ ਜਾਣਦਾ ਹੈ ਸੁਰਗ-ਭੁਲਾਣੀਆਂ ਅੱਖੀਆਂ ਨੂੰ ਤੇ ਦੂਖ ਨਿਵਾਰਨੇ ਬੁਲਾਂ ਨੂੰ ? ਕੋਮਲ ਪਤਨੀਆਂ ਤੇ ਸੁਹਣੀਆਂ ਸਖੀਆਂ ਇਹਨੂੰ ਲੱਭ ਦਿਓ; ਜਿਹੜੀਆਂ ਸੋਚਾਂ ਤੁਸੀਂ ਜ਼ੰਜੀਰਾਂ ਨਾਲ ਨਹੀਂ ਜਕੜ ਸਕਦੇ, ਉਹ ਕੁੜੀ ਦੇ ਕੇਸਾਂ ਨਾਲ ਸੌਖੇ ਹੀ ਬੰਨੀਆਂ ਜਾ ਸਕਦੀਆਂ ਹਨ ।’’ ਤੇ ਸਭ ਨੇ ਇਹ ਠੀਕ ਜਾਤਾ ॥ ਪਰ ਰਾਜੇ ਨੇ ਉੱਤਰ ਦਿੱਤਾ: “ਜੇ ਅਸਾਂ ਪਤਨੀਆਂ ਚੂੰਡੀਆਂ, ਕਈ ਵੇਰ ਪ੍ਰੇਮ ਕਿਸੇ ਹੋਰ ਅੱਖ ਨਾਲ ਚੁਣਦਾ ਹੈ; ਤੇ ਜੇ ਅਸੀ ਉਹਦੇ ਦੁਆਲੇ ਹੁਸਨ ਦਾ ਬਾਗ ਲਿਆ ਖਲਾਰਦੇ ਹਾਂ, ਤਾਕਿ ਉਹ ਮਨ-ਆਏ ਗੰਚੇ ਤੋੜ ਲਵੇ, ਉਹ ਮੁਸਕਾ ਛਡੇਗਾ, ਤੇ ਜਿਸ ਸੂਰਗ ਦਾ ਉਹ ਜਾਣੂ ਨਹੀਂ ਉਸ ਤੋਂ ਅੱਖ ਭੁਆ ਕੇ ਲੰਘ ਜਾਇਗਾ ।’’ " ਤਦ ਦੂਜੇ ਨੇ ਆਖਿਆ; “ਬਾਰਾਂ ਸਿੰਝਾ ਤੁਰਿਆ ਫਿਰਦਾ ਹੈ, ਪਰ ਓੜਕ ਹੋਣੀ ਦਾ ਤੀਰ ਆ ਕਾਲਜੇ ਟਿਕਦਾ ਹੈ; ' ਇਹਨੂੰ ਵੀ ਜਿਕਰ ਇਸ ਨਾਲੋਂ ਛੋਟਿਆਂ ਨੂੰ ਕੋਈ ਮੋਹ ਖੜੇਗਾ, ਕੋਈ ਮੁਖੜਾ ਸੂਰਗ ਜਾਪੇਗਾ, ਕੋਈ ਮੂਰਤ ਸੰਸਾਰ ਨੂੰ ਜਗਾਣ ਵਾਲੀ ਸੁਨਹਿਰੀ ਪ੍ਰਭਾਤ ਨਾਲੋਂ ਵੀ ਸੁਹਣੀ ਦਿੱਸੇਗੀ । ਏਉਂ ਕਰੋ, ਮੇਰੇ ਰਾਜਨ ! ਇਕ ਮੇਲਾ ਜੋੜੋ ਜਿਥੇ ਨਗਰੀ ਦੀਆਂ ਸਭ ਕੁਮਾਰੀਆਂ ਜਵਾਨੀ ਤੇ ਸੁਹਜ ਵਿਚ ਇਕ ਤੋਂ ਇਕ ਚਦੀਆਂ ਲੱਭਣ । ਸ਼ਹਿਜ਼ਾਦਾ ਸੁਹਣੀਆਂ ਨੂੰ ਇਨਾਮ ਦੇਵੇ । ੨੨ Digitized by Panjab Digital Library / www.panjabdigilib.org