ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਉਂਕਿ ਉਸ ਸਮੇਂ ਭਗਵਾਨ ਦੇ ਨੈਣਾਂ ਵਿਚ ਅਨੋਖਾ ਤਰਸ, ' ਤੇ ਉਨ੍ਹਾਂ ਦਾ ਮੁਖ ਕਿਸੇ ਦੇਵਤੇ ਦਾ ਮਲੂਮ ਹੁੰਦਾ ਸੀ। ਫੇਰ ਉਹ ਯਸ਼ੋਧਰਾਂ ਦੇ ਹੰਝੂ ਰੋਕਣ ਲਈ ਹਸ ਪੈਂਦੇ। ਤੇ ਵੀਣਾ ਵਜਾਣ ਲਈ ਆਗਿਆ ਕਰਦੇ। ਪਰ ਇਕ ਵਾਰੀ ਬਾਰੀ ਦੀ ਦਲੀਜ਼ ਉੱਤੇ ਰੱਖ ਕੇ ਸਿਤਾਰ ਕੁੜੀਆਂ ਨੇ ਵਜਾਈ ਤੇ ਚਾਂਦੀ-ਤਾਰਾਂ ਉਤੇ ਪੌਣ ਨੇ ਅਠਖੇਲੀਆਂ ਲੈ ਕੇ ਇਕ ਮੋਹਿਨ ਰਾਗਨੀ ਛੇੜੀ। ਸਭਨਾਂ ਨੇ ਇਹ ਰਾਗ ਸੁਣਿਆਂ, ਪਰ ਕੰਵਰ ਸਿਧਾਰਥ ਨੇ ਦੇਵਤਿਆਂ ਨੂੰ ਗੌਂਦੇ ਸੁਣਿਆ, ਤੇ ਉਹਦੇ ਕੰਨਾਂ ਵਿਚ ਇਹ ਸ਼ਬਦ ਪਏ: "ਅਸੀ ਫਿਰੰਤੂ ਪੌਣ ਦੀਆਂ ਆਵਾਜ਼ਾਂ ਹਾਂ, ਜਿਹੜੀਆਂ ਅਰਾਮ ਲਈ ਤਾਂਘਦੀਆਂ ਹਾਂ, ਪਰ ਆਰਾਮ ਕਿਤੋਂ ਮਿਲਦਾ ਨਹੀਂ; ਲਓ! ਜਿਵੇਂ ਪੌਣ ਹੈ, ਤਿਵੇਂ ਇਹ ਜੀਵਨ ਚਲਣਹਾਰ ਹੈ, ਇਕ ਹਟਕੋਰਾ, ਇਕ ਹਹੁਕਾ, ਇਕ ਆਹ, ਇਕ ਹਨੇਰੀ, ਇਕ

ਘਾਲਣਾ ਹੈ ਕਿਉਂ, ਤੇ ਕਿੱਥੋਂ ਸਾਡੇ ਆਉਣ ਦਾ ਤੈਨੂੰ ਗਿਆਨ ਨਹੀਂ ਹੋ ਸਕਦਾ, ਨਾ ਜਿੱਥੋਂ ਜੀਵਨ ਉਪਜਦਾ ਹੈ, ਨਾ ਜਿੱਥੇ ਜੀਵਨ ਜਾਂਦਾ ਹੈ, ਅਸੀਂ ਹਾਂ, ਜੋ ਤੂੰ ਹੈਂ - ਅਣਹੋਂਦ ਦੇ ਪਰਛਾਵੇਂ, ਸਾਨੂੰ ਏਸ ਨਿਤ ਨਵੀਂ ਹੁੰਦੀ ਪੀੜ ਦੀ ਕੀ ਖ਼ੁਸ਼ੀ ਹੋ ਸਕਦੀ ਹੈ? ਤੇ ਤੈਨੂੰ ਵੀ ਏਸ ਨਖੁੱਟ ਐਸ਼ ਦੀ ਕੀ ਖ਼ੁਸ਼ੀ ਹੋ ਸਕਦੀ ਹੈ? ਹਾਂ ਪ੍ਰੇਮ ਨਿਹਚਲ ਰਹਿ ਸਕਦਾ ਤਾਂ ਉਹਦੇ ਵਿਚ ਆਨੰਦ ਹੈ ਸੀ, ਪਰ ਜ਼ਿੰਦਗੀ ਦੀ ਰਾਹ ਪੌਣ ਦੀ ਰਾਹ ਹੈ, ਇਹ ਸਭ ਸਾਜ਼ ਸਾਮਾਨ ਸਿਤਾਰ ਦੀਆਂ ਹਿਲਦੀਆਂ ਤਾਰਾਂ ਉਤੇ ਸੰਖਿਪਤ ਆਵਾਜ਼ਾਂ ਹਨ! ਉਹ ਮਾਇਆ ਜਾਏ! ਕਿਉਂਕਿ ਅਸੀ ਧਰਤੀ ਉਤੇ ਭੌਂਦੀਆਂ ਹਾਂ, ਇਨ੍ਹਾਂ ਤਾਰਾਂ ਉਤੇਹਉਕੇ ਭਰਦੀਆਂ ਹਾਂ, ਸਾਨੂੰ ਕੋਈ ਖੁਸ਼ੀ ਨਹੀਂਲੱਭੀ,

੪੪