ਪੰਨਾ:ਏਸ਼ੀਆ ਦਾ ਚਾਨਣ.pdf/78

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਬਝਣ ਲਈ ਭੜ ਭੜ ਕਰਦੀ ਹੈ: ਉਮਰ ਦਾ ਅੰਤ ਇਹੋ ਹੈ, ਪਰ ਹਜ਼ੂਰ ਕਿਉਂ ਪਰਵਾਹ ਕਰਦੇ ਹਨ ? ਤਦ ਕੰਵਰ ਨੇ ਪੁੱਛਿਆ ਪਰ ਕੀ ਇਹ ਹੋਰਾਂ ਨਾਲ ਜਾਂ ਸਭ ਨਾਲ ਵਾਪਰੇਗਾ ? ਜਾਂ ਕਦੇ ਕਦਾਈਂ ਇਸ ਵਰਗਾ ਜੰਮਦਾ ਹੈ ? ਸ਼ਾਹਾਂ ਦੇ ਸ਼ਾਹ ਵੀ’ ਚੰਨੇ ਆਖਿਆ, “ਏਸੇ ਵਾਂਗ ਹੋ ਜਾਣ ਜੇ ਇਹਦੇ ਜਿੰਨੀ ਉਮਰ ਭੋਗਣ ' “ਪਰ’’, ਕੰਵਰ ਨੇ ਪੁੱਛਿਆ, “ਜੇ ਮੈਂ ਏਨੀ ਉਮਰ ਜੀਵਾਂ, ਮੈਂ ਵੀ ਇਵੇ ਹੋਵਾਂਗਾ, ਤੇ ਯਸ਼ੋਧਰਾਂ ਅੱਸੀ ਵਰੇ ਜੀਵੇ, ਉਹਨੂੰ ਵੀ ਬੁਢਾਪਾ ਆਵੇਗਾ ? ਜਾਲੀਨੀ, ਨਿੱਕੀ ਹਸਤਾ, ਗੋਤਮੀ ' ਤੇ ਗੰਗਾ ?” “ਹਾਂ, ਵੱਡੀ ਸਰਕਾਰ`` ਰਥਵਾਨ ਨੇ ਉੱਤਰ ਦਿੱਤਾ | ਤਦ ਕੰਵਰ · ਬੋਲਿਆ: ਮੁੜ ਚੱਲੋ ! ਮੈਨੂੰ ਮੇਰੇ ਘਰ ਲੈ ਚਲੋ ! ਮੈਂ ਵੇਖ ਲਿਆ ਹੈ, ਜਿਦੇ ਵੇਖਣ ਦਾ ਮੈਨੂੰ ਖ਼ਿਆਲ ਨਹੀਂ ਸੀ ! ਏਸ ਨੂੰ ਵਿਚਾਰਦਾ, ਆਪਣੇ ਸੰਦਰ ਮਹਿਲ ਵਿਚ, ਸਿਧਾਰਥ ਮੁੜਿਆ; ਚਿਹਰਾ ਸ਼ੋਕ ਮਈ ਤੇ ਰੌ ਦੁਖ ਭਰਿਆ | ਨਾ ਚਿੱਟੀਆਂ ਮੱਠੀਆਂ ਨੂੰ ਰਸਨੀ ਲਾਇਆ, ਨਾ ਮੇਵੇ ਚੱਖੇ, ਜਿਹੜੇ ਸੰਝ ਦੇ ਭੋਜਨ ਲਈ ਪਰੋਸੇ ਸਨ, ਨਾ ਅੱਖ ਚੁੱਕ ਕੇ ਤੱਕਿਆ ਜਦੋਂ ਮਹਿਲ ਦੀਆਂ ਗੁਣੀ ਨਾਚ-ਕੁੜੀਆਂ ਉਹਦੇ ਦਿਲ ਭੁਲਾਵੇ ਲਈ ਨੱਚੀਆਂ । ਨਾ ਕੁਝ ਬੋਲਿਆ - ਛੁੱਟ ਸ਼ੋਕ ਭਰੇ ਉੱਤਰ ਦੇ - ਜਦੋਂ ਗਮਗੀਨ | ਯਸ਼ੋਧਰਾਂ ਉਹਦੇ ਪੈਰਾਂ ਤੇ ਡਿੱਗ ਕੇ ਰੋ ਪਈ, ਤੇ ਆਹ ਭਰ ਕੇ ਬੋਲੀ: “ਕੀ ਮੇਰੇ ਭਗਵਾਨ ਨੂੰ ਮੇਰੇ ਵਿਚ ਕੋਈ। ਸੁਖ ਨਹੀਂ?' ੫੨ Digitized by Panjab Digital Library / www.panjabdigilib.org