ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੱਕਣ ਮਗਰੋਂ

ਡੁਬਦੇ ਦਿਨ ਦਾ ਸੂਰਜ ਬਣ ਜਾਏ
ਚੰਦਰਮਾ ਦਾ ਚਾਨਣ
ਦਿਲ ਨੂੰ ਪਰਤੇ ਲਹੂ ਦੀ ਗਰਦਿਸ਼
ਬਣ ਜਾਏ ਅਗਲੀ ਧੜਕਣ
ਨਿਰਗੁਣ ਮੁੜ ਕੇ ਸਰਗੁਣ ਬਣ ਜਾਏ
ਸਰਗੁਣ ਪਰਤ ਕੇ ਨਿਰਗੁਣ

ਅੰਦਰ ਆਉਂਦਾ ਸਾਹ ਬਣ ਜਾਵੇ
ਬਾਹਰ ਜਾਂਦਾ ਸਾਹ
ਸੁਫ਼ਨਈ ਅੱਖਾਂ ਵਿਚ ਸਮਾਵੇ
ਸਰਦਲ ਮੁੱਕਿਆ ਰਾਹ
ਆਪ ਵੀ ਧਰਤ ਬਨਸਪਤ ਹੋ ਜਾਏ
ਧਰਤ ਵਸੀ ਵਰਖਾ

ਕਬਰ ਦਾ ਫ਼ੁੱਲ

ਫੁੱਲ ਤੋੜ ਕੇ
ਕਬਰ ਤੇ ਰੱਖਾਂ
ਮੋਈ ਸ਼ਰਧਾ ਖਾਤਰ
ਜਿਊਂਦੇ ਨੂੰ ਮੋਇਆ ਕਰ ਦਾਂ

ਮੋਇਆ ਕਦੇ ਨਾ ਜਾਣੇ
ਜਿਹੜਾ ਅਦਬ ਦਿਆਂ
ਜੋ ਜਿਊਂਦਾ ਹੈ
ਉਸਦਾ ਆਦਰ ਨਾ ਕਰਾਂ

ਜੇ ਏਨ੍ਹਾਂ ਹੱਥਾਂ 'ਚੋਂ
ਕਬਰ ਤੇ ਬੂਟਾ ਲੱਗੇ
ਮੋਇਆ ਸੱਜਣ ਸ਼ਾਇਦ
ਮੁੜ ਕੇ ਜੀਅ ਉੱਠੇ...

(18)