ਮਿੱਟੀ ਮਾਂ
ਫੁੱਲਾਂ ਦੇ ਬੂਟੇ ਬੀਜਣ ਲਈ ਘਾਹ ਪੁਟਦਾ ਹਾਂ ਜੜ੍ਹਾਂ ਨਾਲ ਮਿੱਟੀ ਵੀ ਆਵੇ ਮਿੱਟੀ ਮਾਂ ਹੈ ਆਪਣਾ ਬੱਚਾ ਹੱਥਾਂ 'ਚੋਂ ਛਡਣਾ ਨਾ ਚਾਹੇ ਮੈਂ ਮਿੱਟੀ ਨੂੰ ਝਾੜ ਦਿਆਂ ਮਿੱਟੀ 'ਚੋਂ ਮੁੜ ਉੱਗੇ ਘਾਹ ਹੋਰ ਵੀ ਬੂਟੇ ਕੇਹੀ ਮਾਂ... ਭਾਵੇਂ ਲੱਖਾਂ ਵਾਰੀ ਬੱਚਾ ਹੱਥੋਂ ਜਾਵੇ ਪਰ ਜੰਮਣ ਦੀ ਤਾਂਘ ਨਾ ਕਦੇ ਗੁਆਵੇ...
ਅੰਕੁਰ ਅੱਖ ਖੋਲ੍ਹੇ ਡਰ ਜਾਵੇ ਏਸ ਖੁਰਦਰੀ ਧਰਤੀ ਵਿੱਚੋਂ ਬਾਹਰ ਔਦਿਆਂ ਕਿਵੇਂ ਬਚੇਗਾ? ਸਿਰ ਚੁੱਕੇ ਤਾਂ ਜਾਣੇ ਧਰਤੀ ਰਾਹ ਦੀ ਰੋਕ ਨਹੀਂ ਧਰਤੀ ਹੀ ਅੰਕੁਰ ਦਾ ਰਾਹ...
(19)