ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/47

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚੰਦ


ਰੋਜ਼ ਰਾਤ ਉਹ ਆਵੇ
ਚਾਨਣ ਵਿਛ ਜਾਵੇ

ਉਸਨੂੰ ਵੇਖਣ
ਇਸ ਕੰਢੇ
ਕਦੀ ਉਸ ਕੰਢੇ
ਮੈਂ ਉੱਛਲ ਉੱਛਲ ਜਾਵਾਂ

ਜਿੰਨਾ ਜਤਨ ਕਰਾਂ
ਓਹ ਓਨਾ
ਨਜ਼ਰੋਂ ਹੋਏ ਅਲੋਪ
ਹੱਥੋਂ ਛੁੱਟ ਛੁੱਟ ਜਾਵੇ

ਜਦੋਂ ਕਦੀ ਮੈਂ
ਚੁੱਪ
ਅਡੋਲ
ਆਪਣੀ ਥਾਵੇਂ ਟਿਕ ਜਾਂ

ਮੇਰੇ ਪਾਣੀ ਅੰਦਰ
ਆਪ ਚਮਕ ਜਾਵੇ
ਆਪੇ ਦਰਸ ਦਿਖਾਵੇ...

(43)