ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿਲੋਰ


ਬਾਲ ਖਲੋਤਾ ਕੰਢੇ ਉੱਤੇ
ਸੁੱਟੇ ਪੱਥਰ
ਪਾਣੀ ਅੰਦਰ

ਪੀੜ ਹੋਏ ਪਾਣੀ ਦੀ ਛਾਤੀ
ਲੰਮੀ ਨੀਂਦਰ ਟੁੱਟੇ
ਪਾਣੀ ਦੀ ਛਾਤੀ 'ਚੋਂ ਲਹਿਰਾਂ
ਉੱਠ ਉੱਠ ਧਾਵਣ
ਕੰਢੇ ਵੱਲ
ਪੈਰ ਬਾਲ ਦੇ ਚੁੰਮਣ
ਹਰ ਇਕ ਲਹਿਰ
ਹਿਲੋਰ
ਜਾਗਣ ਜੀਅ ਉੱਠਣ ਦੀ...

ਪਾਣੀ ਅੰਦਰ ਅਕਸ ਖਲੋਤਾ
ਬਾਲ ਦਾ
ਹੋਵੇ ਕਿਣਕਾ ਕਿਣਕਾ
ਕਣ ਕਣ ਵਿਚ ਹਿਲੋਰ
ਇਕ ਮਿਕ ਹੋਣ ਦੀ...


ਬਾਲ ਖਲੋਤਾ ਕੰਢੇ
ਆਉਂਦੀ ਲਹਿਰ ਨੂੰ ਤੱਕੇ
ਖਿੜਖਿੜ ਹੱਸੇ
ਹਾਸੇ ਵਿਚ ਹਿਲੋਰ
ਬਚਪਨ ਦੀ...

(46)