ਮੈਂ ਕਵਿਤਾ ਸੁਣਨੀ ਨਾ ਚਾਹਾਂ ਨਾ ਮਾਣਨੀ ਸਿਰਫ਼ ਸੁਣਾਉਨੀ ਚਾਹਾਂ ... ਰੰਗਾਂ ਵਿਚ ਖਿੜਣਾ ਨਾ ਚਾਹਾਂ ਸਿਰਫ ਨੁਮਾਇਸ਼ ਲਾਵਾਂ... ਨੱਚਦਾ ਨੱਚਦਾ ਨਾਚ ਨਾ ਹੋਵਾਂ ਪਰਸੰਸਾ ਦੀ ਥਿਰਕਣ ਲੱਭਾਂ ... ਪਤਨੀ ਨਾਲ ਪ੍ਰੇਮ ਨਹੀਂ ਸੰਭੋਗ ਨਹੀਂ ਮਰਦ ਹੋਣ ਦਾ ਸਾਂਗ ਰਚਾਂ ...
ਆਲ ਦੁਆਲੋਂ ਧੁੱਪ ਸੁਗੰਧੀ ਛੋਹ ਨਹੀਂ ਤਾੜੀ ਦੀ ਗੜਗੜ ਉਡੀਕਾਂ ਨ੍ਹੇਰ ਸਵੇਰੇ ਕਲ਼ ਦੁਕੱਲੇ ਹਰ ਪਲ ਖੜਾ ਸਟੇਜ 'ਤੇ ਮੈਂ ਦਰਸ਼ਕ ਅਤੇ ਸਰੋਤੇ ਲੱਖਾਂ ਮੈਂ ਨਸ਼ਈ ...
(77