ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬ੍ਰਾਜ਼ੀਲ ਵਿਚ Negro ਸ਼ਬਦ ਹਾਲੇ ਵੀ ਕਾਲੇ ਲੋਕਾਂ ਲਈ ਸਤਿਕਾਰ ਸਹਿਤ ਵਰਤਿਆ ਜਾਂਦਾ ਹੈ। ਸਪੇਨੀ ਬੋਲਦੇ ਮੁਲਕਾਂ (ਅਰਜਨਤੀਨਾ, ਚਿੱਲੀ, ਉਰੂਗੁਏ) ਵਿਚ ਇਹਦਾ ਅਰਥ 'ਸਾਥੀ ਜਾਂ 'ਨਜ਼ਦੀਕੀ ਮਿੱਤਰ ਹੈ। ਅਰਜਨਤੀਨੀ ਗਾਇਕ ਮਰਸਿਡੀਜ਼ ਸੋਸਾ ਦੇ ਕਾਲੇ ਘੁੰਗਰਾਲੇ ਵਾਲਾਂ ਕਰਕੇ ਉਹਨੂੰ ਪਿਆਰ ਨਾਲ La Negraਕਹਿੰਦੇ ਹਨ।

ਵੀਹਵੀਂ ਸਦੀ ਦਾ ਖਿਡਾਰੀ ਹੋਣ ਜਿਹਾ ਮਾਣ ਹਾਸਲ ਕਰਨ ਵਾਲੇ ਕਾਲੇ ਅਮਰੀਕੀ ਮੁੱਕੇਬਾਜ਼ ਮੁਹੰਮਦ ਅਲੀ ਨੇ 1960 ਵਿਚ ਮਿਲਿਆ ਉਲੰਪਿਕ ਸੋਨ ਤਮਗਾ ਓਹਾਇਓ ਨਦੀ ਵਿਚ ਓਦੋਂ ਵਹਾਅ ਦਿੱਤਾ ਜਦ ਉਹਨੂੰ ਚਿੱਟੇ ਰੇਸਤੋਰਾਂ ਵਿਚ ਦਾਖਲ ਹੋਣ ਮਨ੍ਹਾ ਕੀਤਾ ਗਿਆ। ਸੰਨ 1966 ਵਿਚ ਜਦ ਉਹਨੂੰ ਅਮਰੀਕੀ ਕਾਨੂੰਨ ਮੁਤਾਬਕ ਵੀਅਤਨਾਮ ਵਿਚ ਫ਼ੌਜੀ ਡਿਊਟੀ ਕਰਨ ਦਾ ਹੁਕਮ ਹੋਇਆ ਤਾਂ ਉਹਨੇ ਬਗਾਵਤ ਕਰਦਿਆਂ ਇਹ ਸਿੱਧ ਸ਼ਬਦ ਕਹੇ : “ਕਿਸੇ ਵੀਅਤਨਾਮੀ ਨੇ ਮੈਨੂੰ ਕਦੇ Nigger ਨਹੀਂ ਆਖਿਆ। ਮੈਂ ਵੀਅਤਨਾਮੀਆਂ ਵਿਰੁੱਧ ਲੜਣੋਂ ਇਨਕਾਰ ਕਰਦਾ ਹਾਂ।"

ਅਬਰਾਹਮ ਲਿੰਕਨ ਦੇ ਜਤਨਾਂ ਨਾਲ ਅਮਰੀਕਾ ਵਿਚੋਂ ਗੁਲਾਮੀ ਸਰਕਾਰੀ ਤੌਰ ਤੇ 1860-65 ਦੌਰਾਨ ਮੁੱਕ ਗਈ, ਪਰ ਕਾਲੇ ਲੋਕ ਹੇਠਲੇ ਦਰਜੇ ਦੇ ਨਾਗਰਿਕ ਹੀ ਰਹੇ। 'ਸਿਵਲ ਰਾਈਟਸ ਲਹਿਰ' ਦਾ ਮੁੱਢ !896 ਮਗਰੋਂ ਬੱਝ ਗਿਆ। ਸੰਨ 1955 ਤੋਂ 1968 ਵੇਲੇ ਭਾਲੇ ਲੋਕਾਂ ਨੇ ਗੋਰਿਆਂ ਬਰਾਬਰ ਹੱਕ ਲੈਣ ਲਈ ਮਾਰਟਿਨ ਲੂਥਰ ਕਿੰਗ ਦੀ ਅਗਵਾਈ ਵਿਚ ਤਕੜੀ ਸਿਵਲ ਨਾਫ਼ਰਮਾਨੀ ਲਹਿਰ ਛੇੜੀ। ਓਸ ਵੇਲੇ ਪਹਿਲੀ ਵਾਰ ਨਸਲਵਾਦੀਆਂ ਨੇ 'ਨੀਗਰੋ' ਅਤੇ 'ਨਿੱਗਰ' ਸ਼ਬਦ ਗਾਲੂ ਵਜੋਂ ਵਰਤਣੇ ਸ਼ੁਰੂ ਕੀਤੇ ਤਾਂ ਕਾਲੇ ਲੋਕਾਂ ਮੰਗ ਕੀਤੀ ਉਨ੍ਹਾਂ ਨੂੰ Blacks ਆਖਿਆ ਜਾਵੇ। “Black is Beautiful' ਕਹਾਵਤ ਮਾਰਟਿਨ ਲੂਥਰ ਕਿੰਗ ਨੇ ਹੀ ਚੱਲਤ ਕੀਤੀ। ਉਸ ਵੇਲੇ ਤੋਂ ਉੱਤਰੀ ਅਮਰੀਕਾ ਵਿਚ ਕਾਲੇ ਲੋਕਾਂ ਲਈ 'ਬਲੈਕ ਸ਼ਬਦ ਆਦਰਯੋਗ ਅਤੇ "ਨੀਗਰੋ ਸ਼ਬਦ ਨਿੰਦਣਯੋਗ ਮੰਨਿਆ ਜਾਂਦਾ ਹੈ। ਇਹ ਗੱਲ ਇਸ ਕਵਿਤਾ ਦਾ ਆਧਾਰ ਹੈ)

(84)