ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀਗਰੋਂ ਸ਼ਬਦ ਦਾ ਅਰਥ ਕਿਸੇ ਵੇਲੇ “ਰੱਬ” ਸੀ, ਤੇ ਕਿਸੇ ਵੇਲੇ ਇਹ ਗਾਲ੍ਹ ਹੋ ਗਿਆ। 'ਚਮਾਰ' ਸ਼ਬਦ ਚੰਮ ਦਾ ਕਿੱਤਾ ਕਰਨ ਵਾਲੇ ਲਈ ਸੀ, ਅੱਜ ਇਹ ਧਿਰਕਾਰ ਹੈ। ਸਾਡੇ ਵੇਲਿਆਂ ਵਿਚ ... ਸੱਚ, ਆਜ਼ਾਦੀ, ਪਿਆਰ, ਧਰਮ, ਸਿਆਣਪ, ਰਿਸ਼ਤੇ ... ਕਿੰਨੇ ਹੀ ਸ਼ਬਦਾਂ ਦੇ ਅਰਥ ਬਦਲ ਜਾਂ ਗੁਆਚ ਰਹੇ ਹਨ।

ਅਰਥ ਸ਼ਬਦ ਦੀ ਜਾਨ ਹੈ। ਅਸਲੀ ਅਰਥ ਨੂੰ ਮਾਰਨਾ ਜਾਂ ਦੁਰਕਾਰਨਾ ਸ਼ਬਦ ਦਾ ਅਪਮਾਨ ਹੈ। ਸ਼ਬਦ ਨਿਰੀ ਸਾਡੀ ਵਰਤੋਂ ਦੀ ਵਸਤ ਨਹੀਂ। ਜੇ ਸ਼ਬਦ ਸਾਡਾ ਮਿੱਤਰ ਪਿਆਰਾ ਹੈ, ਜੇ ਏਹਦੀ ਹਸਤੀ ਸਾਡੇ ਲਈ ਜਿਉਂਦੀ ਹੈ, ਤਾਂ ਸਾਨੂੰ ਏਹਦੇ ਅਰਥ ਦੀ ਮੌਤ ਦਾ ਦੁੱਖ ਹੁੰਦਾ ਹੈ, ਹੋਣਾ ਚਾਹੀਦਾ ਹੈ।

ਜੇ ਸਮਾਜਕ ਸਥਿਤੀਆਂ ਸ਼ਬਦਾਂ ਦਾ ਅਰਥ ਬਦਲ ਸਕਦੀਆਂ ਹਨ ਤਾਂ ਸ਼ਬਦ ਵੀ ਸਮਾਜਕ ਸਥਿਤੀਆਂ ਬਦਲ ਸਕਦੇ ਹਨ, ਬਦਲਦੇ ਹਨ। ਇਸ ਵਾਸਤੇ ਉਨ੍ਹਾਂ ਦੇ ਅਸਲੀ ਅਰਥਾਂ ਜੀਣੇ ਪੈਂਦੇ ਹਨ ...

ਉਹ ਲਿਖਣਾ ... ਜੋ ਸ਼ਬਦਾਂ ਨੂੰ ਉਨ੍ਹਾਂ ਦੇ ਅਸਲੀ ਅਰਥ ਪਰਤਾਅ ਦੇਵੇ ... ਕਿਸ ਤਰ੍ਹਾਂ ਦਾ ਹੋਏਗਾ ...

(86)