ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਲਾ ਬੰਦਾ ਕਹਿੰਦਾ ਹੈ
“ਨੀਗਰੋ ਨਹੀਂ ਮੈਨੂੰ ਕਾਲਾ ਕਹੋ"
ਮੈਂ ਪੁਛਦਾ ਹਾਂ 'ਸ਼ਬਦ ਬਦਲਣਾ
ਕੀ ਤੈਨੂੰ ਵੀ ਬਦਲ ਦਏਗਾ ?'
ਉਹ ਕਹਿੰਦਾ ਹੈ
“ਸ਼ਬਦ ਨਹੀਂ ਤੁਸਾਂ ਸੱਚ ਬਦਲਿਆ
ਕਾਲਾ ਹੋਣਾਸੱਚ ਕੁਦਰਤ ਦਾ
ਨੀਗਰੋ ਹੋਣਾਧਿੰਗੋਜ਼ੋਰੀ ਮੜ੍ਹਿਆ ਝੂਠ"
ਮੈਂ ਕਹਿੰਦਾ ਹਾਂ
'ਜਿਵੇਂ ਵੀ ਹੋਇਆ
ਨੀਗਰੋ ਹੋਣ ਦਾ ਸੱਚ ਹੁਣ ਤੇਰੇ ਨਾਲ ਜੁੜ ਗਿਐ'

ਉਹ ਕਹਿੰਦਾ ਹੈ
“ਬੰਦਾ ਛੋਹੀਏ ਫੁੱਲ ਸਰੀਰ ਤੇ ਮੋਹ ਦੇ ਨਾਲ
ਤੁਸੀਂ ... ਤਾਂ ਮੈਨੂੰ ਜੰਮ ਜੰਮ ਛੋਹੋ
ਅੱਗ ਝੂਠ ਟਕੂਏ ਅਪਮਾਨ ਜਾਂ ਅੱਖਰ ਮੈਲੇ
ਨਾਲ ਨਾ ਛੋਹੋ"

ਮੈਂ ਕਹਿੰਦਾ ਹਾਂ
'ਨੀਗਰੋ ਸ਼ਬਦ - ਮੈਂ ਨਹੀਂ ਘੜਿਆ
ਅਰਥ ਏਸਦਾ - ਮੇਰੀ ਜ਼ਿੰਮੇਵਾਰੀ ਨਹੀਂ'
ਉਹ ਕਹਿੰਦਾ ਹੈ
“ਸਾਡੇ ਵਿੱਚੋਂ ਕਿਸੇ ਵੀ ਧਰਤੀ ਨੂੰ ਨਹੀਂ ਘੜਿਆ
ਪਰ ਜਿਸ ਜਿਸ ਦਾ ਇਸ ਤੇ ਭਾਰ
ਓਹ ਧਰਤੀ ਲਈ ਜ਼ਿੰਮੇਵਾਰ
ਚੋਟ ਹਥੌੜੇ ਦੀ ਲਈ ਹੱਥ ਹੈ ਜ਼ਿੰਮੇਵਾਰ
ਉਚਰੇ ਸ਼ਬਦ ਦੇ ਅਰਥ ਵਾਸਤੇ ਉਚਰਣ ਵਾਲਾ ਜ਼ਿੰਮੇਵਾਰ

(87)