ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿੰਨੀ ਛੋਟੀ
ਤੁਕਾਂ ਦੀ ਝੋਲੀ
ਕਵਿਤਾ ਕਿੰਜ ਸਮਾਵੇ?
ਕਵਿਤਾ ਟੋਲੇ ਮੈਨੂੰ
ਮੈਂ ਕਵਿਤਾ ਨੂੰ ...

ਮੇਰੇ ਅੰਦਰ ਕਿੰਨੇ ਕਮਰੇ
ਸਾਰੇ ਭਰੇ ਸਮਾਨ ਨਾਲ
ਕਿਤੇ ਵਿਚਾਰ
ਕਿਤੇ ਤਕਰੀਰਾਂ
ਕਿਧਰੇ ਨਿਰਣੇ
ਕਵਿਤਾ ਨੂੰ ਨਾ ਲੱਭੇ ਕੋਈ
ਖ਼ਾਲੀ ਵਿਹੜਾ
ਦਰਵਾਜ਼ੇ ਤੇ ਖੜੀ ਉਡੀਕੇ
ਮੈਂ ਵੀ ਖਲੋਤਾ
ਆਪਣੇ ਅੰਦਰ
ਆਪਣੇ ਦਰ ਤੇ...

 ਮੈਂ ਹੋਵਾਂ ਅੰਦਰੋਂ ਬੇਘਰ
ਉਹ ਮੇਰੇ ਅੰਦਰ ਆਵੇ
ਇਕ ਦੂਜੇ ਗਲ ਬਾਹਾਂ ਪਾਈਏ

ਅਸੀਂ ਦੋਏ
ਆਵਾਰਾ
ਖਿੜਖਿੜ ਹੱਸੀਏ ...

(95)