ਪੰਨਾ:ਕਲਾ ਮੰਦਰ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿ ਅਜਿਹੇ ਦੇਵ-ਰੂਪ ਦਾ ਇਸ ਦੁਨੀਆਂ ਵਿਚ ਵੱਸਣਾ ਹੀ ਉਚਿਤ ਨਹੀਂ,ਅਤੇ ਚੰਗਾ ਹੈ ਕਿ ਇਹ ਆਪਣੇ ਅਸਲੀ ਟਿਕਾਣੇ ਅਥਵਾ ਦੇਵ-ਲੋਕ ਨੂੰ ਪਧਾਰ ਜਾਏ। ਲਾਲ ਤੇ ਕਵਲਾਂ ਦੀ ਹਾਲਤ ਵਿਚ ਅਸੀ ਇਸ ਖ਼ਿਆਲ ਨੂੰ ਭਲੀ ਤਰ੍ਹਾਂ ਅਨੁਭਵ ਕਰ ਸਕਦੇ ਹਾਂ। ਨਾਟਕ ਦੀ ਅਖ਼ੀਰ ਦੀ ਝਾਕੀ ਵਿਚ ਇਹ ਸਾਨੂੰ ਬਹੁਤ ਪਿਆਰੇ ਹੋ ਦਿਸਦੇ ਹਨ, ਤੇ ਲਾਲ ਆਪ ਆਖਦਾ ਹੈ ਕਿ ਅਜਿਹੀ ਦਸ਼ਾ ਵਿਚ ਸ਼ਿਵਲੋਕ ਤੋਂ ਫੁੱਲ ਵੱਸਦੇ ਹਨ। ਟ੍ਰੈਜਿਡੀ ਦੇ ਅਖ਼ੀਰ ਵਿਚ ਜਾਕੇ ਸਾਡੇ ਮੂੰਹੋਂ ਜ਼ਰੂਰ ਵਾਹ, ਵਾਹ ਦੇ ਸ਼ਬਦ ਨਿਕਲ ਜਾਂਦੇ ਹਨ, ਅਸੀ ਢਹਿੰਦੀਆਂ ਕਲਾਂ ਵਿਚ ਨਹੀਂ ਆਉਂਦੇ ਤੇ ਨਾ ਕਦੀ ਇਹ ਕਹਿੰਦੇ ਹਾਂ ਕਿ——'ਓਹੋ! ਇਹ ਸੰਸਾਰ ਝੂਠਾ ਅਰ ਹੇਚ ਹੈ। ਮਨੁੱਖ ਦਾ ਅਸਲ ਕੁਝ ਵੀ ਨਹੀਂ,ਆਦਿਕ, ਟ੍ਰੈਜਿਡੀ ਸਾਨੂੰ ਇਸ ਰੰਗ ਵਿਚ ਅਥਵਾ ਢਹਿੰਦੀਆਂ ਕਲਾਂ ਵਿਚ ਹੀ ਛਡ ਜਾਵੇ ਤਾਂ ਓਹ ਟ੍ਰੈਜਿਡੀ ਕਹਾਉਣ ਦੇ ਲਾਇਕ ਹੀ ਨਹੀਂ ਤੇ ਨਾ ਹੀ ਓਹ ਸਾਹਿਤ ਦਾ ਅੰਗ ਬਣ ਸਕਦੀ ਹੈ।
ਜਦ ਅਸੀ ਟੈਜਿਡੀ ਦੇ ਖੇਲ ਨੂੰ ਸਮਾਪਤ ਹੁੰਦਾ ਵੇਖਦੇ ਹਾਂ ਅਰ ਟ੍ਰੈਜਿਡੀ——ਦੁਨੀਆਂ ਵਿਚੋਂ ਨਿਕਲ ਆਪਣੀ ਦੁਨੀਆਂ ਵਿਚ ਆਉਂਦੇ ਹਾਂ ਤਾਂ ਸਾਡੇ ਦਿਲ ਦਾ ਅਜਬ ਨਕਸ਼ਾ ਖਿਚਿਆ ਹੁੰਦਾ ਹੈ। ਕੁਝ ਚਿਰ ਲਈ ਅਸੀਂ ਇਹ ਅਨੁਭਵ ਹੀ ਨਹੀਂ ਕਰ ਸਕਦੇ ਕਿ ਅਸੀਂ ਕਿੱਥੇ ਹਾਂ ਅਰ ਇਹ ਕੀ ਹੋਇਆ ਹੈ, ਇਸਦਾ ਕਾਰਨ ਇਹ ਹੈ

੧੭.