ਪੰਨਾ:ਕਲਾ ਮੰਦਰ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਣ ਦੀ ਅਰ ਆਪਣੇ ਹੱਥੀਂ ਆਪਣੀਆਂ ਤਿੰਨਾਂ ਲੜਕੀਆਂ ਨੂੰ ਮੁਲਕ ਵੰਡ ਦੇਣ ਦੀ ਏ, ਤਾਂ ਜੋ ਸਾਡੇ ਪਿਛੋਂ ਆਪੋ ਵਿਚ ਦੀ ਫਸਾਦ ਨਾ ਹੋਣ। ਸਿਆਮ ਪਤੀ ਅਰ ਰਘਵੰਸ ਰਾਏ ਦੋਹਾਂ ਸ਼ਾਹਜ਼ਾਦਿਆਂ ਨੂੰ, ਜੋ ਦੋਵੇਂ ਈ ਸਾਡੀ ਸਭ ਤੋਂ ਛੋਟੀ ਸਪੁਤਰੀ ਕਵਲਾਂ ਨੂੰ ਵਰਣ ਦੇ ਚਾਹਵਾਨ ਨੇ, ਵੀ ਇਥੇ ਈ ਪੱਕਾ ਜਵਾਬ ਦਿਤਾ ਜਾਊ, ਪਰ ਹੁਣ ਜਦੋਂ ਕਿ ਅਸੀ ਆਪਣਾ ਰਾਜ ਤਾਜ ਤੇ ਤਖਤ ਸਭ ਆਪਣੀਆਂ ਲੜਕੀਆਂ ਨੂੰ ਸਉਂਪ ਦੇਣਾ ਏ। ਸਪੁੱਤ੍ਰੀਓ, ਮੈਂ ਤੁਹਾਨੂੰ ਪੁਛਦਾ ਹਾਂ ਕਿ ਤੁਹਾਡੇ ਵਿਚੋਂ ਕੇਹੜੀ ਮੈਨੂੰ ਸਭ ਨਾਲੋਂ ਵਧਕੇ ਪਿਆਰ ਕਰਦੀ ਏ ਤਾਂ ਜੋ ਹਰ ਇਕ ਨੂੰ ਉਸਦੇ ਪਿਆਰ ਮੂਜਬ ਰਾਜ ਦਾ ਹਿਸਾ ਵੰਡਿਆ ਜਾਵੇ। ਗੇਂਦੀ, ਸਾਡੀ ਸਭ ਤੋਂ ਵੱਡੀ ਬੇਟੀ, ਪਹਿਲੋਂ ਤੂੰ ਬੋਲ।

ਗੇਂਦੀ :——————ਮਹਾਰਾਜ ਜੀ, ਮੇਰਾ ਪਿਆਰ——ਅਰ ਫਿਰ ਤੁਸਾਂ ਲਈ——ਇਸ ਵਿਚਾਰੀ ਜੀਭ ਦੀ ਕੀ ਪਹੁੰਚ ਹੈ ਜੋ ਵਰਣਨ ਕਰ ਸਕੇ, ਮੈਨੂੰ ਆਪ ਮੇਰੀਆਂ ਅੱਖਾਂ ਦੀਆਂ ਪੁਤਲੀਆਂ ਤੋਂ ਭੀ ਪਿਆਰੇ ਹੋ। ਤੁਹਾਡੇ ਪਿਆਰ ਦੀ ਇਕ ਕਣੀ ਦਾ ਸੁਆਦ——ਮੇਰੀਆਂ ਮਨ-ਮਨੀਂਦੀਆਂ ਮੌਜਾਂ ਨੂੰ ਮਾਤ ਕਰਦਾ ਏ, ਤੁਸੀ ਤੇ ਜਿੰਦ ਜਾਨ ਨਾਲੋਂ ਬੀ ਪਿਆਰੇ ਲਗਦੇ ਓ, ਹਾਂ ਸੋਹਣੀ ਸੁਡੌਲ ਕਦਰਾਂ ਵਾਲੀ ਤੇ ਮਨਮੋਹਣੀ ਜਿੰਦ, ਪਰ ਨਹੀਂ ਤੁਹਾਡੇ ਪਿਆਰ ਪਿਛੇ ਇਹ ਆਪਣਾ ਆਪ ਲੂੰਹਦੀ ਤੇ ਆਪਾ ਭੁੱਲ ਜਾਂਦੀ ਏ

੨੮.