ਪੰਨਾ:ਕਲਾ ਮੰਦਰ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਊਦੇ ਸਿੰਹੁ :——————ਕੋਈ ਖ਼ਾਸ ਖ਼ਬਰ ਨਹੀਂ, ਮਹਾਰਾਜ।
ਰਾਮ ਸਿੰਹੁ :——————ਤੂੰ ਕੀ ਪੜ੍ਹਦਾ ਪਿਆ ਸੈਂ?
ਊਦੇ ਸਿੰਹੁ :——————ਕੁਝ ਨਹੀਂ ਮਹਾਰਾਜ।
ਰਾਮ ਸਿੰਹੁ :——————ਨਹੀਂ, ਜੇ ਇਹ ਗੱਲ ਸੀ ਤਾਂ ਇਤਨੀ ਕਾਹਲੀ ੨ ਲੁਕਾਉਣ ਦੀ ਕੀ ਲੋੜ ਸੀ, ਲਿਆ ਬੱਚੂ ਵਿਖਾਲ ਤਾਂ ਸਹੀ, ਜੇ ਕੁਝ ਨ ਲਿਖਿਆ ਹੋਇਆ ਤਾਂ ਮੈਨੂੰ ਐਨਕਾਂ ਲਾਉਣ ਦੀ ਲੋੜ ਨ ਪੈਸੀ।
ਊਦੇ ਸਿੰਹੁ :——————ਮਹਾਰਾਜ ਮੈਂ ਖਿਮਾ ਮੰਗਦਾ ਆਂ। ਇਹ ਮੇਰੇ ਵੱਡੇ ਭਰਾ ਦੀ ਚਿੱਠੀ ਏ, ਮੈਂ ਅਜੇ ਸਾਰੀ ਨਹੀਂ ਪੜ੍ਹੀ ਤੇ ਜਿਤਨੀ ਪੜ੍ਹੀ ਏ ਤੁਹਾਡੇ ਵੇਖਣ ਯੋਗ ਨਹੀਂ ਜਾਪਦੀ।
ਰਾਮ ਸਿੰਹੁ :——————ਓਇ ਤੂੰ ਵਿਖਾ ਤੇ ਸਹੀ, ਏਡੀ ਕੇਹੜੀ ਗੱਲ ਏ।
ਊਦੇ ਸਿੰਹੁ :——————ਸਮਝ ਨਹੀਂ ਆਉਂਦੀ, ਕੀ ਕਰਾਂ। ਖਿਮਾਂ ਕਰਦੇ ਤਾਂ ਚੰਗਾ ਸੀ, ਪਰ ਛੁਟਕਾਰਾ ਕਿਸੇ ਗੱਲੇ ਨਹੀਂ, ਵਿਖਾਵਾਂ ਤਦ ਵੀ ਮਾੜਾ, ਜੇ ਨ ਵਿਖਾਵਾਂ ਤਾਂ ਤੁਸੀਂ ਗੁੱਸਾ ਕਰੋਗੇ।
ਰਾਮ ਸਿੰਹੁ :——————ਲਿਆ ਲਿਆ ਬੱਚੂ, ਐਡੀ ਜ਼ਿੱਦ ਨਹੀਂ ਕਰੀਦੀ।

ਊਦੇ ਸਿੰਹੁ :——————ਐਹ ਲੌ ਫਿਰ, ਪਰ ਇਹ ਨ ਸਮਝ ਲੈਣਾ ਜੋ ਸੁੰਦਰ ਸਿੰਹੁ ਸਚ ਮੁਚ ਅਜਿਹਾ ਏ, ਇਹ

੪੩.