ਪੰਨਾ:ਕਲਾ ਮੰਦਰ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਉਸਦਾ ਨਹੀਂ ਜਾਪਦਾ, ਓਹ ਅਜੇਹੀ ਗੱਲ ਨ ਲਿਖਦਾ।
ਰਾਮ ਸਿੰਹੁ :——————ਇਸ ਮੁਤਅੱਲਕ ਉਸ ਨੇ ਕਦੇ ਤੇਰੇ ਨਾਲ ਗੱਲ ਨਹੀਂ ਕੀਤੀ?
ਊਦੇ ਸਿੰਹੁ :——————ਨਹੀਂ ਮਹਾਰਾਜ, ਪਰ ਓਹ ਇਹ ਜ਼ਰੂਰ ਕਹਿੰਦਾ ਹੁੰਦਾ ਏ ਕਿ ਜਿਸ ਵੇਲੇ ਲੜਕੇ ਜਵਾਨ ਹੋ ਜਾਣ ਤਾਂ ਬੁੱਢੇ ਬਾਪ ਨੂੰ ਚਾਹੀਦਾ ਏ ਕਿ ਕੰਮ ਕਾਰ ਲੜਕਿਆਂ ਨੂੰ ਸੌਂਪ ਆਪ ਉਨ੍ਹਾਂ ਦੇ ਕਹੇ ਅਨੁਸਾਰ ਕਰੇ।
ਰਾਮ ਸਿੰਹੁ :——————ਬਸ! ਉਹ ਈ ਗੱਲ, ਜੋ ਚਿਠੀ ਵਿਚ ਲਿਖੀ ਏ। ਓ ਬਦਮਾਸ਼! ਸੱਕੇ ਪਿਓ ਦੇ ਉਲਟ ਇਹ ਗੱਲ! ਜਾਓ, ਜਲਦੀ ਜਾਓ ਉਸ ਬੇਈਮਾਨ ਨੂੰ ਪਕੜ ਲਿਆਓ।
ਊਦੇ ਸਿੰਹੁ :——————ਮਹਾਰਾਜ, ਇਤਨੀ ਕਾਹਲੀ ਨ ਕਰੋ, ਹੱਛੀ ਗੱਲ ਤਾਂ ਇਸਤਰ੍ਹਾਂ ਏ ਕਿ ਤੁਸੀ ਇਸ ਚਿਠੀ ਦਾ ਭੇਦ ਹੀ ਨ ਖੁਲ੍ਹਣ ਦਿਓ ਤੇ ਅੰਦਰ ਖਾਨੇ ਪਤਾ ਲਓ ਕਿ ਇਹ ਕਿਥੋਂ ਤਕ ਸਚ ਏ। ਖਬਰੇ ਉਸ ਨੇ ਮੈਨੂੰ ਪਰਖਣ ਲਈ ਈ ਇਹ ਚਿਠੀ ਲਿਖੀ ਹੋਵੇ।
ਰਾਮ ਸਿੰਹੁ :——————ਸਚ ਮੁਚ? ਤੇਰਾ ਏਹ ਈ ਖਿਆਲ ਏ?

ਊਦੇ ਸਿੰਹੁ :——————ਜੇ ਤੁਸੀ ਮੁਨਾਸਬ ਜਾਣੋ ਤਾਂ ਮੈਂ ਅੱਜੋ ਸ਼ਾਮ ਨੂੰ ਅਜੇਹਾ ਮੌਕਾ ਬਣਾਵਾਂ ਜੋ ਅਸੀ ਦੋਵੇਂ ਭਰਾ ਗੱਲਾਂ ਕਰਾਂਗੇ ਤੇ ਆਪ ਨੂੰ ਮੈਂ ਲੁਕੋ ਕੇ ਖੜਾ ਕਰ

੪੫.