ਪੰਨਾ:ਕਲਾ ਮੰਦਰ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਲ :——————ਝਟ ਪਟ ਖਾਣੇ ਦਾ ਪਤਾ ਲਿਆਓ, ਜਾਓ ਇਕ ਆਦਮੀ (ਇਕ ਨੌਕਰ ਦੌੜ ਜਾਂਦਾ ਏ)। ਤੂੰ ਕੌਣ ਏਂ ਓਇ?
ਹੀਰਾ ਜੀ :——————ਇਕ ਬੰਦਾ ਸਰਕਾਰ।
ਲਾਲ :——————ਸਹੁਰਾ ਬੰਦੇ ਦਾ, ਤੂੰ ਕੰਮ ਕੀ ਕਰਨਾ ੲੈਂ? ਇਥੇ ਕਿਵੇਂ ਆਇਆ ਏਂ?
ਹੀਰਾ ਜੀ :——————ਜੇਹੋ ਜੇਹਾ ਦੀਹਨਾਂ, ਓਹੋ ਜੇਹੇ ਕੰਮ ਕਰਨਾ ਆਂ, ਜੇਹੜਾ ਮੇਰੇ ਤੇ ਇਤਬਾਰ ਰਖੇ ਮੈਂ ਉਸ ਦੀ ਦਿਲੋਂ ਸੇਵਾ ਕਰਨਾ ਆਂ। ਭਲਿਆਂ ਨਾਲ ਮਹੱਬਤ ਰਖਣੀ; ਸਿਆਣੇ ਤੇ ਥੋੜਾ ਬੋਲਣ ਵਾਲਿਆਂ ਨਾਲ ਗੱਲ ਕਰਨੀ, ਅਦਾਲਤ ਦਾ ਭੈ ਰਖਣਾ, ਆ ਬਣੀ ਤੋਂ ਲੜਨਾ ਤੇ ਵੇਲੇ ਦੀ ਹਕੂਮਤ ਦੀ ਵਫ਼ਾਦਾਰੀ ਕਰਨੀ ਮੇਰੇ ਕੰਮ ਨੇ।
ਲਾਲ :——————ਪਰ ਤੂੰ ਹੈਂ ਕੌਣ?
ਹੀਰਾ ਜੀ :——————ਮੈਂ ਇਕ ਡਾਢਾ ਖਰਾ ਬੰਦਾ, ਬਾਦਸ਼ਾਹ ਵਰਗਾ ਗਰੀਬ।
ਲਾਲ :——————ਠੀਕ ਏ, ਗਲ ਤਾਂ ਸਾਵੀਂ ਏ, ਤੇਰੀ ਰਿਆਇਆ ਕੋਈ ਨਹੀਂ, ਉਸਦਾ ਬਾਦਸ਼ਾਹ ਕੋਈ ਨਹੀਂ——ਤੂੰ ਕੰਮ ਕੀ ਕਰਨਾ ਏਂ?
ਹੀਰਾ ਜੀ :——————ਨੌਕਰੀ।
ਲਾਲ :——————ਕਿਸਦੀ ਨੌਕਰੀ?

ਹੀਰਾ ਜੀ :——————ਤੁਹਾਡੀ।

੫੪.