ਪੰਨਾ:ਕਲਾ ਮੰਦਰ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਲ :——————ਮੈਨੂੰ ਜਾਣਦਾ ਏਂ?
ਹੀਰਾ ਜੀ :——————ਜਾਣਦਾ ਤੇ ਕੋਈ ਨਾਂ, ਪਰ ਤੁਹਾਨੂੰ ਦੇਖ ਵਾ ਦਾ ਚਾ ਆਇਆ ਏ।
ਲਾਲ :——————ਤੂੰ ਕਿਸਤਰ੍ਹਾਂ ਦੀ ਨੌਕਰੀ ਕਰਨ ਜਾਣਦਾ ਏਂ?
ਹੀਰਾ ਜੀ :——————ਜੋ ਕੁਝ ਇਕ ਆਮ ਆਦਮੀ ਕਰ ਸਕਦਾ, ਪਰ ਮੈਂ ਬੜਾ ਹੁਸ਼ਿਆਰ ਆਂ!
ਲਾਲ :——————ਤੇਰੀ ਉਮਰ ਕਿਤਨੀ ਏਂ?
ਹੀਰਾ ਜੀ :——————ਅਠਤਾਲੀ ਵਰ੍ਹੇ!
ਲਾਲ :——————ਹਛਾ ਤੇਰੀ ਨੌਕਰੀ ਮਨਜ਼ੂਰ, ਪਰ ਤੇਰੀ ਪਰਖ ਹੋਵੇਗੀ——ਅਜੇ ਤਕ ਖਾਣਾਂ ਕਿਉਂ ਨਹੀਂ ਆਇਆ——ਲਹਿਰੀ ਕਿਥੇ ਹੈ——ਉਸ ਨੂੰ ਝਟ ਬੁਲਾਓ!

[ਗੰਡਾ ਆ ਜਾਂਦਾ ਏ

ਲਾਲ :——————ਓਇ ਗੰਡੂ, ਸਾਡੀ ਲੜਕੀ ਕਿਥੇ ਏ?
ਗੰਡਾ :——————ਹੂੰ!

[ਚਲਿਆ ਜਾਂਦਾ ਏ.

ਲਾਲ :——————ਹੈਂ! ਇਹ ਬੇਈਮਾਨ ਕੀ ਕਹਿੰਦਾ ਏ? ਬੁਲਾਓ ਕੰਜਰ ਨੂੰ ਐਧਰ, ਲਹਿਰੀ ਕਿਧਰ ਗਿਆ? ਹੈਂ! ਸੁਣਦਾ ਕੋਈ ਨਹੀਂ?

ਇਕ ਸਰਦਾਰ :——————ਸਰਕਾਰ, ਗੰਡਾ ਕਹਿੰਦਾ ਏ ਕਿ ਉਸਦੀ ਸਵਾਣੀ ਕੁਝ ਬਿਮਾਰ ਏ।

੫੫.