ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਮਾਣ ਲੈ ਗਲੀਆਂ ਬਾਬਲੁ ਵਾਲੀਆਂ,
ਵਤਿ ਨਾ ਖੇਡਣਿ ਦੇਸੀਆ ਮਾਉ ਨੀਂ।
ਸਾਡਾ ਜੀਉ ਮਿਲਣੁ ਨੂੰ ਕਰਦਾ,
ਸੁੰਞਾ ਲੋਕ ਬਖੀਲੀ ਮਰਦਾ।
ਸਾਨੂੰ ਮਿਲਣ ਦਾ ਪਹਿਲੜਾ ਚਾਉ ਨੀਂ।
ਸਈਆਂ ਵਸਨਿ ਰੰਗ ਮਹੱਲੀ।
ਚਾਉ ਜਿਨ੍ਹਾਂ ਦੇ ਖੇਡਣ ਚੱਲੀ।
ਹਥਿ ਅਟੇਰਨ ਰਹਿ ਗਈ ਛੱਲੀ।
ਦਰਿ ਮੁਕਲਾਊ ਬੈਠੇ ਆਉ ਨੀਂ।
ਉੱਚੇ ਪਿਪਲ ਪੀਂਘਾਂ ਪਈਆਂ,
ਸਭ ਸਈਆਂ ਮਿਲ ਝੂਟਨਿ ਗਈਆਂ,
ਆਪੋ ਆਪਣੀ ਗਈ ਲੰਘਾਉ ਨੀਂ।
ਕਹੈ ਹੁਸੈਨ ਫ਼ਕੀਰ ਨਿਮਾਣਾ।
ਦੁਨੀਆਂ ਛੋਡਿ ਆਖਰ ਮਰਿ ਜਾਣਾ।
ਕਦੀ ਤਾਂ ਅੰਦਰਿ ਝਾਤਿ ਪਾਉ ਨੀਂ।
(11)
ਆਖ ਨੀ ਮਾਏ ਆਖ ਨੀਂ,
ਮੇਰਾ ਹਾਲ ਸਾਈਂ ਅੱਗੇ ਆਖੁ ਨੀਂ।
ਪ੍ਰੇਮ ਦੇ ਧਾਗੇ ਅੰਤਰਿ ਲਾਗੈ,
ਸੂਲਾਂ ਸੀਤਾ ਮਾਸ ਨੀ।
ਨਿਤ ਜਣੇਦੀਏ ਭੋਲੀਏ ਮਾਏ,
ਜਣ ਕਰਿ ਲਾਇਓ ਪਾਪੁ ਨੀ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਜਾਣਦਾ ਮਉਲਾ ਆਪ ਨੀਂ।
14