ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/18

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਹੈ ਹੁਸੈਨ ਜੇ ਫਾਰਗ ਥੀਵੈਂ,
ਤਾਂ ਖ਼ਾਸ ਮਰਾਤਬਾ ਪਾਵੈਂ।

(15)



ਆਖ਼ਰ ਦਾ ਦਮ ਬੁਝ, ਵੇ ਅੜਿਆ।
ਸਾਰੀ ਉਮਰ ਵੰਞਾਈਆ ਏਂਵੇ,
ਬਾਕੀ ਰਹੀਆ ਨਾ ਕੁਝ ਵੇ ਅੜਿਆ।

ਦਰਿ ਤੇ ਆਇ ਲੱਥੇ ਵਾਪਾਰੀ,
ਜੈਥੋਂ ਲੀਤੀਆ ਵਸਤੁ ਉਧਾਰੀ।
ਜਾਂ ਤਰਿ ਥੀਂਦਾ ਹੀ ਗੁਝਿ ਵੇ ਅੜਿਆ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਲੁਝ ਕੁਲਝਿ ਨਾ ਲੁੱਝਿ ਵੇ ਅੜਿਆ।

(16)



ਆਖਰ ਪਛੋਤਾਵੇਂਗੀ ਕੁੜੀਏ,
ਉਠਿ ਹੁਣ ਢੋਲ ਮਨਾਇ ਲੈ ਨੀਂ।

ਸੂਹੇ ਸਾਵੇ ਲਾਲ ਬਾਣੇ
ਕਰਿ ਲੈ ਕੁੜੀਏ ਮਨ ਦੇ ਭਾਣੇ।
ਇਕੁ ਘੜੀ ਸ਼ਹੁ ਮੂਲ ਨਾ ਭਾਣੇ,
ਜਾਸਣਿ ਰੰਗ ਵਟਾਇ।

ਕਿੱਥੇ ਨੀ ਤੇਰੇ ਨਾਲਿ ਦੇ ਹਾਣੀ,
ਕੱਲਰ ਵਿਚਿ ਸਭ ਜਾਇ ਸਮਾਣੀ।
ਕਿਥੇ ਹੀ ਤੇਰੀ ਉਹ ਜਵਾਨੀ,
ਕਿਥੇ ਤੇਰੇ ਹੁਸਨ ਹਵਾਇ।

ਕਿੱਥੇ ਨੀਂ ਤੇਰੇ ਤੁਰਕੀ ਤਾਜ਼ੀ,
ਸਾਈਂ ਬਿਨੁ ਸਭ ਕੂੜੀ ਬਾਜ਼ੀ।

ਕਿਥੇ ਨੀਂ ਤੇਰਾ ਸੁਇਨਾ ਰੁਪਾ,
ਹੋਏ ਖਾਕ ਸੁਆਹਿ।

16