ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪ ਖਾਨੀ ਹੈਂ ਦੁੱਧ ਮਲੀਦਾ,
ਸ਼ਾਹਾਂ ਨੂੰ ਟੁੱਕਰ ਬੇਹਾ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮਰ ਜਾਣਾ ਤੇ ਮਾਣਾ ਕੇਹਾ।

(22)


ਈਵੈ ਗਈ ਵਿਹਾਇ,
ਕੋਈ ਦਮ ਯਾਦੁ ਨ ਕੀਤਾ
ਰਹੀ ਵੁਣਾਇ ਤਣਾਇ,
ਕੋਈ ਗਜ਼ ਪਾੜ ਨਾ ਲੀਤਾ।

ਕੋਰਾ ਗਈ ਹੰਢਾਇ,
ਕੋਈ ਰੰਗਦਾਰ ਨਾ ਲੀਤਾ।

ਭਰਿਆ ਸਰੁ ਲੀਲਾਇ,
ਕੋਈ ਬੁਕ ਝੋਲ ਨ ਪੀਤਾ।

ਕਹੈ ਹੁਸੈਨ ਗਦਾਇ,
ਚਲਦਿਆਂ ਵਿਦਾ ਨਾ ਕੀਤਾ।

(23)


ਈਵੇਂ ਗੁਜ਼ਰੀ ਗਾਲੀ ਕਰਦਿਆਂ,
ਕੁਛ ਕੀਤੇ ਨਾਹੀਂ ਸਰਦਿਆਂ।

ਤੂੰ ਸੁਤੋਂ ਚਾਦਰਿ ਤਾਣਿ ਕੇ,
ਤੈਂ ਅਮਲਿ ਨ ਕੀਤਿਆ ਜਾਣਿ ਕੈ,
ਰੱਤ ਰੋਸੀਂ ਲੇਖਾ ਭਰਦਿਆਂ।

ਜਾਇ ਪੁਛੋ ਇਨ੍ਹਾਂ ਵਾਢੀਆਂ,
ਜਿਨ੍ਹਾਂ ਅੰਦਰ ਬਲਦੀ ਡਾਢੀਆਂ,
ਉਨ੍ਹਾਂ ਅਰਜ਼ ਨ ਕੀਤੀ ਡਰਦਿਆਂ।

20