ਇਹ ਵਰਕੇ ਦੀ ਤਸਦੀਕ ਕੀਤਾ ਹੈ
ਕਹੈ ਹੁਸੈਨ ਸੁਣਾਇ ਕੈ,
ਪਛੁਤਾਸੀਂ ਇੱਥੋਂ ਜਾਇ ਕੇ,
ਕੋਈ ਸੰਗਿ ਨਾ ਸਾਥੀ ਮਰਦਿਆਂ।
(24)
ਈਵੈਂ ਗੁਜਾਰੀ ਰਾਤ,
ਖੇਡਣਿ ਨਾ ਥੀਆ।
ਸਭੇ ਜਾਤੀ ਵੱਡੀਆਂ,
ਨਿਮਾਣੀ ਫ਼ਕੀਰਾਂ ਦੀ ਜਾਤਿ।
ਖੇਡਿ ਘਿੰਨੋ ਖਿਡਾਇ ਘਿੰਨੋ,
ਥੀ ਗਈ ਪਰਭਾਤਿ।
ਖੜਾ ਪੁਕਾਰੇ ਪਾਤਣੀ,
ਬੇੜਾ ਕਵਾਤ।
ਸ਼ਾਹ ਹੁਸੈਨ ਦੀ ਆਜਜ਼ੀ
ਕਾਛ (ਕਾਫ਼) ਕੁਹਾੜੇ ਵਾਤਿ।
(25)
ਸਈਓ ਮੇਰਾ ਮਾਹੀ ਤਾਂ ਆਣਿ ਮਿਲਾਵੋ,
ਕਾਹਲਿ ਹੋਈਆਂ ਘਣੀ।
ਬਾਬਲ ਕੋਲੋਂ ਦਾਜ ਨਾ ਮੰਗਦੀ,
ਮਾਉਂ ਨਾ ਮੰਗਦੀ ਮਾਲੋਂ।
ਇਕੋ ਰਾਂਝਣ ਪਲਿ ਪਲਿ ਮੰਗਦੀ,
ਛੁੱਟੇ ਹੀਰ ਜੰਜਾਲੋਂ।
ਰੋਂਦੀ ਪਕੜ ਬੈਠਾਈ ਖਾਰੇ,
ਜੋਰੀ ਦਿੱਤੀਓ ਲਾਵਾਂ।
ਖੂਨੀ ਖੇੜੇ ਦੇ ਲੜ ਬਾਧੀ,
ਕੂਕਾਂ ਤੇ ਕੁਰਲਾਵਾਂ।
21