ਇਹ ਸਫ਼ਾ ਪ੍ਰਮਾਣਿਤ ਹੈ
(44)
ਸੁਣ ਤੇ ਨੀਂ ਕਾਲ ਮਰੇਂਦਾ ਈ,
ਹਰਿ ਭਜਿ ਲੇ ਗਾਹਕ ਵੈਂਦਾ ਈ।
ਡੂੰਘੇ ਜਲ ਵਿਚ ਮਛੁਲੀ ਵਸਦੀ,
ਭੈ ਸਾਹਿਬ ਦਾ ਮਨ ਨਹੀਂ ਰੱਖਦੀ,
ਉਸ ਮੱਛਲੀ ਨੂੰ ਜਾਲ ਢੂੰਢੇਦਾ ਈ।
ਮੀਰ ਮਲਕੁ ਪਾਤਿਸ਼ਾਹ ਸ਼ਾਹਜ਼ਾਦੇ,
ਝੁਲਦੇ ਨੇਜ਼ੇ ਵਜਦੇ ਵਾਜੇ,
ਵਿੱਚ ਘੜੀ ਫ਼ਨਾਹਿ ਕਰੇਂਦਾ ਈ।
ਕੋਠੇ ਮਮਟੁ ਤੇ ਚਉਬਾਰੇ,
ਵਸਿ ਵਸਿ ਗਏ ਕਈ ਲੋਕੁ ਵਿਚਾਰੇ,
ਇਹ ਪਲਕੁ ਨ ਰਹਿਣੇ ਦੇਂਦਾ ਈ।
ਚਿੜੀ ਜਿੰਦੜੀ, ਕਾਲਿ ਸਿਚਾਣਾ,
ਨਿਸ ਦਿਨ ਬੈਠਾ ਲਾਇ ਧਿਆਨਾ,
ਉਹ ਅਜਿ ਕਲਿ ਤੈਨੂੰ ਫਸੇਂਦਾ ਈ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਦੁਨੀਆਂ ਛੋਡਿ ਆਖਿਰ ਮਰ ਜਾਣਾ,
ਨਰੁ ਕੂੜਾ ਮਾਨ ਕਰੇਂਦਾ ਈ।
(45)
ਸੁਰਿਤ ਕਾ ਤਾਣਾ ਨਿਰਤ ਕਾ ਬਾਣਾ,
ਸਚ ਕਾ ਕਪੜਾ ਵੁਣ ਜਿੰਦੇ ਨੀ।
ਕਾਹੇ ਕੂੰ ਝੂਰੇ ਤੇ ਝਖ ਮਾਰੇਂ,
ਰਾਮ ਨਾਮ ਬਿਨ ਬਾਜ਼ੀ ਹਾਰੇਂ,
ਜੋ ਬੀਜਿਆ ਸੋ ਲੁਣ ਜਿੰਦੇ ਨੀ।
ਖਾਨ-ਖਵੀਨੀ ਤੇ ਸੁਲਤਾਨੀ,
ਕਾਲ ਲਈਆ ਸਭ ਚੁਣ ਜਿੰਦੇ ਨੀ।
ਸ਼ਾਹ ਹੁਸੈਨ ਫ਼ਕੀਰ ਗਦਾਈ,
31