ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਸਈਆਂ ਵਿੱਚ ਖਿਡੰਦੀਏ ਕੁੜੀਏ,
ਸ਼ਹੁ ਮਨਹੁ ਭੁਲਾਇਓ ਕਿਉਂ?
ਰਾਹਾਂ ਦੇ ਵਿਚਿ ਅਉਖੀ ਹੋਸੇਂ,
ਹਿਤਨਾ ਭਾਰ ਉਠਾਇਓ ਕਿਉਂ?
ਕਹੈ ਹੁਸੈਨ ਫ਼ਕੀਰ ਨਿਮਾਣਾ,
ਮਰਨਾ ਚਿਤਿ ਨ ਆਇਓ ਕਿਉਂ?
(59)
ਕੋਈ ਦਮ ਜੀਂਵਦਿਆਂ ਰੁਸ਼ਨਾਈ,
ਮੁਇਆਂ ਦੀ ਖ਼ਬਰ ਨ ਕਾਈ।
ਚਹੁੰ ਜਣਿਆਂ ਰਲਿ ਡੋਲੀ ਚਾਈ,
ਸਾਹੁਰੜੈ ਪਹੁੰਚਾਈ।
ਸੱਸ ਨਿਨਾਣਾਂ ਦੇਂਦੀਆਂ ਤਾਹਨੇ,
ਦਾਜ ਵਿਹੂਣੀ ਆਈ।
ਕਬਰ ਨਿਮਾਣੀ ਵਿੱਚ ਵੱਗਣ ਕਹੀਆਂ,
ਬੰਨ੍ਹ ਚਲਾਇਆ ਡਾਢੇ ਦੀਆਂ ਵਹੀਆਂ।
ਰਹੀਆਂ ਹੂਲ-ਹਵਾਈ,
ਕਹੇ ਹੁਸੈਨ ਫ਼ਕੀਰ ਰਬਾਣਾ।
ਦੁਨੀਆਂ ਛੱਡ ਜ਼ਰੂਰਤ ਜਾਣਾ,
ਰੱਬ ਡਾਹਢੇ ਕਲਮ ਵਗਾਈ।
(60)
ਕੋਈ ਦਮ ਮਾਣ ਲੈ ਰੰਗ ਰਲੀਆਂ ,
ਧੰਨ ਜੋਬਨ ਦਾ ਮਾਣ ਨਾ ਕਰੀਐ,
ਬਹੁਤ ਸਿਆਣੀਆਂ ਛਲੀਆਂ।
ਜਿਨ੍ਹਾਂ ਨਾਲ ਬਾਲਪਣ ਖੇਡਿਆ,
ਸੋ ਸਈਆਂ ਉੱਠ ਚਲੀਆਂ।
ਬਾਬਲ ਆਤਣ ਛੱਡ ਛਡ ਗਈਆਂ,
ਸਾਹੁਰੜੈ ਘਰ ਚਲੀਆਂ
39