ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਇਹ ਗਲੀਆਂ ਸੁਪਨਾ ਭੀ ਥੀਸਨ,
ਬਾਬਲ ਵਾਲੀਆਂ ਗਲੀਆਂ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਕਰ ਲੈ ਗਾਲੀਂ ਭਲੀਆ।
(61)
ਗਲਿ ਵੋ ਕੀਤੀ ਸਾਡੇ ਖਿਆਲੁ ਪਈ,
ਗਲ ਪਈ ਵੋ ਨਿਬਾਹੀ ਲੋੜੀਏ।
ਸ਼ਮ੍ਹਾਂ ਦੇ ਪਰਵਾਨੇ ਵਾਂਗੂੰ,
ਜਲਦਿਆਂ ਅੰਗਿ ਨ ਮੋੜੀਏ।
ਹਾਥੀ ਇਸ਼ਕ ਮਹਾਵਤ ਰਾਂਝਾ,
ਅੰਕਸੁ ਦੇ ਦੇ ਹੋੜੀਏ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਲਗੀ ਪ੍ਰੀਤਿ ਨ ਤੋੜੀਏ।
(62)
ਗਾਹਕੁ ਵੈਂਦਾ ਈ ਕੁਝਿ ਵੱਟਿ ਲੈ।
ਆਇਆ ਗਾਹਕ ਮੂਲ ਨਾ ਮੋੜੇਂ,
ਟਕਾ ਪੰਜਾਹਾ ਘੱਟ ਲੈ।
ਪੇਈਅੜੈ ਦਿਨਿ ਚਾਰ ਦਿਹਾੜੇ,
ਹਰਿ ਵਲਿ ਝਾਤੀ ਘੱਤ ਲੈ।
ਬਾਬਲਿ ਦੇ ਘਰਿ ਦਾਜ ਵਿਹੂਣੀ,
ਦੜਿ-ਬੜਿ ਪੂਣੀ ਕੱਤਿ ਲੈ।
ਹੋਰਨਾਂ ਨਾਲ ਉਧਾਰ ਕਰੇਂਦੀ,
ਸਾਥਹੁ ਭੀ ਕੁਝ ਹੱਥਿ ਲੈ।
ਕਹੈ ਹੁਸੈਨ ਫ਼ਕੀਰ ਨਿਮਾਣਾ
ਇਹਿ ਸ਼ਾਹਾਂ ਦੀ ਮਤਿ ਲੈ।
40