ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(63)
ਗੋਇਲੜਾ ਦਿਨ ਚਾਰਿ ਕੁੜੈ,
ਸਈਆਂ ਖੇਡਿਣ ਆਈਆਂ ਨੀਂ।
ਭੋਲੀ ਮਾਉ ਨ ਖੇਡਣਿ ਦੇਈ,
ਹੰਝੂ ਦਰਦ ਰੁਆਈਆਂ ਨੀਂ।
ਚੰਦ ਕੇ ਚਾਂਦਨ ਸਈਆਂ ਖੇਡਣਿ,
ਗਾਫਲ ਤਿਮਰੁ ਰਹਾਈਆਂ ਨੀ।
ਸਾਹੁਰੜੈ ਘਰ ਅਲਬਤਿ ਜਾਣਾ,
ਜਾਣਨ ਸੇ ਸਭਰਾਈਆਂ ਨੀਂ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਜਿਨ੍ਹਾਂ ਚਾਈਆਂ ਸੋ ਤੋੜਿ ਨਿਬਾਹੀਆਂ ਨੀ।
(64)
ਘਰਿ ਸੋਹਣਿ ਸਹੀਆਂ ਏਤੜੀਆਂ।
ਹੋੜੀਆਂ-ਹਟਕੀਆਂ ਰਹਿਣ ਨ ਮੂਲੇ,
ਡੂੰਘੇ ਚਿਕੜ ਲੇਟੜੀਆਂ।
ਕਾਈਆਂ ਭੁੱਖੀਆਂ ਕਾਈ ਤਿਹਾਈ,
ਕਾਇ ਜਰੀਦੀਆਂ ਕਾਇ ਨਿੰਦਰਾਈ,
ਕਈਆਂ ਸਖੀਆਂ ਦੁੰਦ ਮਚਾਈ,
ਪੰਜਾਂ ਬੇੜੀ ਵਹਿਣ ਲੁੜ੍ਹਾਈ,
ਸਭ ਘਰਿ ਦੀਆਂ ਮੰਝ ਭੇਤੜੀਆਂ।
ਪੰਜੇ ਸਹੀਆਂ ਇੱਕੋ ਜੇਹੀਆਂ,
ਹੁਕਮ ਸੰਜੋਗ ਇਕੱਠੀਆਂ ਹੋਈਆਂ
ਜੋ ਪੰਜਾਂ ਨੂੰ ਧਾਗਾ ਪਾਏ,
ਸਾ ਸਭਰਾਈ ਕੰਤ ਰੀਝਾਏ,
ਕਹੈ ਹੁਸੈਨ ਬਿਸ਼ਰਮੀ ਸਈਆਂ,
ਆਇ ਪਵਨ ਅਚੇਤੜੀਆਂ।
(65)
ਘੜੀ ਇਕੁ ਦੇ ਮਿਜਮਾਨੁ ਮੁਸਾਫਰ,
ਪਈਆਂ ਤਾਂ ਰਹਿਣ ਸਰਾਈਂ।
ਕੋਟਾਂ ਦੇ ਸਿਕਦਾਰ ਸੁਣੀਂਦੇ,
41