ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਤੈਂ ਜੇਹਾ ਮੈਂ ਕੋਈ ਨਾ ਡਿੱਠਾ,
ਅੱਗੇ ਹੋਇ ਮੁੜੇ।
ਬਿਨਾਂ ਅਮਲਾਂ ਆਦਮੀ,
ਵੈਂਦੇ ਕੱਖੁ ਲੁੜੇ
ਪੀਰ ਪੈਗੰਬਰ ਅਉਲੀਏ,
ਦਰਗਹਿ ਜਾਇ ਵੜੇ।
ਸਭੇ ਪਾਣੀ ਹਾਰੀਆਂ,
ਰੰਗਾ ਰੰਗ ਘੜੇ।
ਸ਼ਾਹ ਹੁਸੈਨ ਫ਼ਕੀਰ ਸਾਈਂ ਦਾ,
ਦਰਗਹਿ ਵੰਜ ਖੜੇ।
(73)
ਜਹਾਂ ਦੇਖੋ ਤਹਾਂ ਕਪਟ ਹੈ, ਕਹੂੰ ਨ ਪਇਓ ਚੈਨ।
ਦਗਾਬਾਜ਼ ਸੰਸਾਰ ਤੇ ਗੋਸ਼ਾ ਪਕੜਿ ਹੁਸੈਨ।
ਮਨ ਚਾਹੇ ਮਹਿਬੂਬ ਕੋ, ਤਨ ਚਾਹੇ ਸੁਖ ਚੈਨ,
ਦੋਇ ਰਾਜੇ ਕੀ ਸੀਧ ਮੈਂ, ਕੈਸੇ ਬਣੇ ਹੁਸੈਨ।
(74)
ਜਗਿ ਮੈਂ ਜੀਵਨ ਥੋਹੜਾ,
ਕਉਣ ਕਰੈ ਜੰਜਾਲ
ਕੈਂਦੇ ਘੋੜੇ ਹਸਤੀ ਮੰਦਰ
ਕੈਂਦਾ ਹੈ ਧਨ ਮਾਲ।
ਕਹਾਂ ਗਏ ਮੁੱਲਾਂ, ਕਹਾਂ ਗਏ ਕਾਜ਼ੀ,
ਕਹਾਂ ਗਏ ਕਟਕ ਹਜ਼ਾਰ।
ਇਹ ਦੁਨੀਆਂ ਦਿਨ ਦੋਇ ਪਿਆਰੇ,
ਹਰਦਮ ਨਾਮੁ ਸਮਾਲੁ
46