ਇਹ ਸਫ਼ਾ ਪ੍ਰਮਾਣਿਤ ਹੈ
ਕਹੈ ਹੁਸੈਨ ਸ਼ਹੁ ਲੇਖਾ ਪੁੱਛਸੀ,
ਦੇਸੋਂ ਤੂੰ ਕਵਣੁ ਜਵਾਬ।
(90)
ਤੁਸੀਂ ਬਈ ਨ ਭੁਲੋ,
ਕਾਇ ਜੇ ਮੈਂ ਭੁੱਲੀਆਂ।
ਪ੍ਰੇਮ ਪਿਆਲਾ ਸਤਿਗੁਰ ਵਾਲਾ,
ਪੀਵਤਿ ਹੀ ਮੈਂ ਝੁੱਲੀਆਂ।
ਲੋਕ ਲਾਜਿ ਕੁਲ ਕੀ ਮਿਰਜਾਦਾ,
ਡਾਲਿ ਸਜਣ ਵਲਿ ਚੁੱਲੀਆਂ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਨਾਮ ਤੇਰੇ ਮੈਂ ਹੁੱਲੀਆਂ।
(91)
ਤੁਸੀਂ ਮਤਿ ਕੋਈ ਕਰੋ ਗੁਮਾਨ,
ਜੋਬਨ ਧਨ ਠੱਗੁ ਹੈ।
ਹੰਸਾਂ ਦੇ ਭੁਲਾਵੇ ਭੁਲੀ,
ਝੋਲੀ ਲੀਤਾ ਬੱਗ ਹੈ।
ਪੱਬਣ-ਪੱਤ੍ਰ ਉਪਰਿ ਮੋਤੀ,
ਤਿਵਹੀਂ ਸਾਰਾ ਜੱਗ ਹੈ।
ਨਿੰਦਿਆ, ਧ੍ਰੋਹ, ਬਖੀਲੀ, ਚੁਗਲੀ,
ਨਿੱਤ ਕਰਦਾ ਫਿਰਦਾ ਠੱਗ ਹੈ।
ਕਹੈ ਹੁਸੈਨ ਸੇਈ ਜੱਗ ਆਏ,
ਜਿਨ੍ਹਾਂ ਪਛਾਤਾ ਰੱਬ ਹੈ।
56