ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(92)ਤੁਸੀਂ ਰਲ ਮਿਲਿ ਦੇਹੁ ਮੁਮਾਰਖਾਂ,
ਮੇਰਾ ਸੋਹਣਾ ਸਜਣ ਘਰਿ ਆਇਆ ਹੀ।

ਜਿਸ ਸੱਜਣ ਨੂੰ ਮੈਂ ਢੂੰਢੇਂਦੀ ਵੱਤਾਂ,
ਸੋ ਸਜਣ ਮੈਂ ਪਾਇਆ ਹੈ।

ਵੇਹੜਾ ਤਾਂ ਅੰਝਣੁ ਮੇਰਾ ਭਇਆ ਸੁਹਾਵਣਾਂ,
ਮਾਥੇ ਨੂਰ ਸੁਹਾਇਆ ਹੀ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਮੁਰਸ਼ਦ ਦੋਸਤ ਮਿਲਾਇਆ ਹੀ।

(93)ਤੁਝੈ ਗੋਰਿ ਬੁਲਾਵੇ ਘਰਿ ਆਉ ਰੇ।
ਜੋ ਆਵੈ ਸੋ ਰਹਣ ਨ ਪਾਵੈ,
ਕਿਆ ਮੀਰ ਮੁਲਕ ਉਮਰਾਉ ਰੇ।

ਹਰ ਦਮ ਨਾਮੁ ਸਮਾਲਿ ਸਾਈਂ ਦਾ,
ਇਹ ਅਉਸਰ ਇਹ ਦਾਉ ਰੇ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਆਖ਼ਰ ਖ਼ਾਕ ਸਮਾਉ ਰੇ।

(94)ਤੂੰ ਆਹੇ ਕੱਤ ਵਲੱਲੀ,
ਨੀ ਕੁੜੀਏ, ਤੂੰ ਆਹੇ ਕੱਤ ਵਲੱਲੀ।

ਸਾਰੀ ਉਮਰ ਗਵਾਈਆ ਈਵੈਂ,
ਪੱਛੀ ਨਾ ਘੱਤੀਆ ਛੱਲੀ।

57