ਇਹ ਸਫ਼ਾ ਪ੍ਰਮਾਣਿਤ ਹੈ
ਗਲੀਆਂ ਵਿੱਚ ਫਿਰੇ ਲਟਕੰਦੀ,
ਇਹ ਗੱਲ ਨਾਹੀਓਂ ਭੱਲੀ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਦਾਜ ਵਿਹੂਣੀ ਚੱਲੀ।
(95)
ਤੇਰੇ ਕਾਰਣ ਮੈਂ ਫਿਰਾਂ ਅਜ਼ਾਦੀ,
ਜੰਗਲ ਢੂੰਡਿਆਂ ਮੈਂ ਪੈਰ ਪਿਆਦੀ।
ਰੋ ਰੋ ਨੈਣ ਕਰਨ ਫ਼ਰਿਆਦੀ,
ਕੇਹਾ ਦੋਸ਼ ਨਿਮਾਣੀ ਦਾ।
ਦੁਖਾਂ ਸੂਲਾਂ ਰਲ ਕੀਤਾ ਏਕਾ,
ਨਾ ਕੋਈ ਸਹੁਰਾ ਨਾ ਕੋਈ ਪੇਕਾ।
ਆਸ ਰਹੀ ਹੁਣ ਤੇਰੀ ਏਕਾ,
ਪੱਲਾ ਪਕੜ ਇਆਣੀ ਦਾ।
ਕਹੈ ਹੁਸੈਨ ਫ਼ਕੀਰ ਕਰਾਰੀ,
ਦਰਦਵੰਦਾਂ ਦੀ ਰੀਤ ਨਿਆਰੀ।
ਏਹਾ ਵੇਦਨ ਮੈਂ ਤਨ ਭਾਰੀ,
ਅੱਗੇ ਸੱਚ ਪਛਾਣੀ ਦਾ।
(96)
ਥੋਹੜੀ ਰਹਿ ਗਈਓ ਰਾਤੜੀ,
ਸਹੁ ਰਾਵਿਓ ਨਾਹੀਂ।
ਧੰਨ ਸੋਈ ਸੁਹਾਗਣੀ,
ਜਿਨ ਕੀਆ ਗਲਿ ਬਾਹੀਂ।
ਇੱਕ ਅੰਨ੍ਹੇਰੀ ਕੋਠੜੀ,
ਦੂਆ ਦੀਵਾ ਨਾ ਬਾਤੀ।
ਬਾਹੁੰ ਪਕੜਿ ਜਮੁ ਲੈ ਚਲੇ,
ਕੋਈ ਸੰਗਿ ਨਾ ਸਾਥੀ।
ਸੁੱਤੀ ਰਹੀ ਕੁਲੱਖਣੀ,
ਜਾਗੀ ਵਡਭਾਗੀ।
58