ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੁਇਨਾ ਰੁਪਾ ਸਭ ਛਲ ਵੈਸੀ,
ਇਸ਼ਕ ਨਾ ਲਗਦਾ ਲੇਹਾ।

ਹੋਰਨਾਂ ਨਾਲ ਹਸੰਦੀ ਖੇਡੰਦੀ,
ਤੈਨੂੰ ਸ਼ਹੁ ਨਾਲ ਘੁੰਘਟ ਕੇਹਾ।

ਚਾਰੇ ਨੈਣ ਗਡਾਵਡ ਹੋਇ,
ਵਿੱਚ ਵਿਚੋਲਾ ਕੇਹਾ।

ਇਸ਼ਕ ਚਾਉਬਾਰੇ ਪਾਈ ਝਾਤੀ,
ਹੁਣਿ ਤੈਨੂੰ ਗ਼ਮ ਕੇਹਾ।

ਆਈਏ ਦੀ ਸਹੁੰ ਬਾਬਲ ਦੀ ਸਹੁੰ,
ਗਲਿ ਚੰਗੇਰੜੀ ਏਹਾ।

ਜਿਸ ਜੋਬਨ ਦਾ ਤੂੰ ਮਾਣ ਕਰੇਂਦੀ,
ਸੋ ਜਲਿ ਬਲਿ ਥੀਸੀ ਖੇਹਾ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮਰਣਾ ਤਾਂ ਮਾਣਾ ਕੇਹਾ।

(109)ਨੀ ਮਾਏ ਸਾਨੂੰ ਖੇਡਣੁ ਦੇਇ
ਮੇਰਾ ਵਤਿ ਖੇਡਣਿ ਕਉਣੁ ਆਸੀ।
ਇਕੁ ਕੀੜੀ ਬਿਆ ਦਰਸ ਭਲੇਰਾ,
ਥਰ ਹਰਿ ਕੰਪੇ ਕੋਈ ਇਹ ਜੀਅ ਮੇਰਾ,
ਸਹੁ ਗੁਣਵੰਤਾ ਬਿਆ ਰੂਪ ਚੰਗੇਰਾ।
ਅੰਗ ਲਾਵੈ ਕਿ ਮੂਲਿ ਨਾ ਲਾਸੀ।

ਇਹ ਜਗ ਝੂਠਾ, ਦੁਨੀਆਂ ਫਾਨੀ,
ਈਵੈਂ ਗਈ ਮੇਰੀ ਅਹਿਲ ਜੁਆਨੀ,
ਗਫਲਤਿ ਨਾਲਿ ਮੇਰੀ ਉਮਰ ਵਿਹਾਨੀ,
ਜੋ ਲਿਖਿਆ ਸੋਈ ਹੋਸੀ।

65