ਇਹ ਸਫ਼ਾ ਪ੍ਰਮਾਣਿਤ ਹੈ
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਦਰ ਤੇਰੇ ਦੀ ਮੈਂ ਕੁੱਤੀ ਆਂ।
(132)
ਮੈਨੂੰ ਅੰਬੜ ਜੋ ਆਖਦੀ ਕੱਤਿ ਨੀ
ਮੈਨੂੰ ਭੋਲੀ ਜੋ ਆਖਦੀ ਕੱਤਿ ਨੀ।
ਮੈਂ ਨਿਜਿ ਕੱਤਣਿ ਨੂੰ ਸਿੱਖੀਆਂ,
ਮੈਨੂੰ ਲੱਗੀਆਂ ਸਾਂਗਾਂ ਤਿੱਖੀਆਂ,
ਮੈਂ ਪੱਛੀ ਨੂੰ ਮਾਂਰਾ ਲੱਤਿ ਨੀਂ।
ਹੰਝੂ ਰੋਂਦਾ ਸਭ ਕੋਈ,
ਆਸ਼ਕ ਰੋਇ ਰਤਿ ਨੀਂ।
ਕਹੇ ਹੁਸੈਨ ਸੁਣਾਇ ਕੈ,
ਇੱਥੇ ਫੇਰਿ ਨਾ ਆਵਣਾ ਵਤਿ ਨੀ।
(133)
ਮੈਂਹਡੀ ਜਾਨ ਜੋ ਰੰਗੇ ਸੋ ਰੰਗੇ।
ਮਸਤਕਿ ਜਿਨ੍ਹਾਂ ਦੇ ਪਈ ਫ਼ਕੀਰੀ,
ਭਾਗ ਤਿਨਾਂ ਦੇ ਚੰਗੇ।
ਸੁਰਤਿ ਦੀ ਸੂਈ ਪ੍ਰੇਮ ਦੇ ਧਾਗੇ
ਪੇਂਵਦੁ ਲੱਗੇ ਸੱਤਸੰਗੇ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਤਖਤ ਨਾ ਮਿਲਦੇ ਮੰਗੇ।
(134)
ਮੈਂਡਾ ਦਿਲ ਰਾਂਝਣ ਰਾਵਲ ਮੰਗੇ।
ਜੰਗਲ ਬੇਲੇ ਫਿਰਾਂ ਢੂੰਢੇਂਦੀ
ਰਾਂਝਣ ਮੇਰੇ ਸੰਗੇ।