ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/82

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਹੈ ਹੁਸੈਨ ਫ਼ਕੀਰ ਸਾਈਂ ਦਾ, ਮੈਂ ਵਰ ਚੰਗੇ ਨਾਲਿ ਮੰਗੀ ਹਾਂ। (139) ਯਾ ਦਿਲਬਰ ਯਾ ਸਿਰ ਕਰ ਪਿਆਰਾ। ਜੋ ਤੂੰ ਹੈਂ ਮੁਸ਼ਤਾਕ ਯਗਾਨਾ। ਸਿਰ ਦੇਵਣ ਦਾ ਛੋਡ ਬਹਾਨਾ ਦੇ ਦੇ ਲਾਲ ਲਬਾਂ ਦੇ ਲਾਰੇ। ਸੂਲੀ ਉਪਰ ਚੜ੍ਹ ਲੈ ਹੁਲਾਰੇ। ਜਿਨ੍ਹਾਂ ਸਚ ਤਿਨ੍ਹਾਂ ਲਬ ਨਹੀਂ ਪਿਆਰੇ। ਸਚੋਂ ਸਚ ਫਿਰ ਸਾਚ ਨਿਹਾਰੇ॥ ਸ਼ਾਹ ਹੁਸੈਨ ਜਿਨ੍ਹਾਂ ਸੱਚ ਪਛਾਤਾ। ਕਾਮਲ ਇਸ਼ਕ ਤਿਨ੍ਹਾਂ ਦਾ ਜਾਤਾ। ਆਇ ਮਿਲਿਆ ਤਿਨ੍ਹਾਂ ਪਿਆਰਾ। ਰਹੀਏ ਵ ਨਾਲ ਸਜਨ ਦੇ ਰਹੀਏ ਵੋ॥ ਲੱਖ ਲੱਖ ਬਦੀਆਂ ਤੇ ਸਉ ਤਾਹਨੇ, ਸੱਭੇ ਸਿਰ ਤੇ ਸਹੀਏ ਵੈ। ਤੋੜੇ ਸਿਰ ਵੰਏ ਧੜ ਨਾਲੋਂ, ਤਾਂ ਭੀ ਹਾਲ ਨਾ ਕਹੀਏ ਦੋ ਸੁਖਨ ਜਿਨ੍ਹਾਂ ਦਾ ਹੋਵੈ ਦਾਰੂ, ਹਾਲ ਉਥਾਈ ਕਹੀਏ ਵੇ। ਚੰਦਨ ਰੁੱਖ ਲਗਾ ਵਿਚ ਵੇਹੜੇ, ਜ਼ੋਰ ਧਿਰਾਣੇ ਖਹੀਏ ਵੈ॥ ਕਹੈ ਹੁਸੈਨ ਫ਼ਕੀਰ ਸਾਈਂ ਦਾ, ਜੀਵੰਦਿਆਂ ਮਰ ਰਹੀਏ ਵੋ। (140) ਰੱਬਾ ਮੇਰੇ ਅਉਗਣੁ ਚਿਤਿ ਨ ਧਰੀ ਅਉਗੁਣਿਆਰੀ ਨੂੰ ਕੋ ਗੁਣ ਨਾਹੀ, ਨੂੰ ਨੂੰ ਐਬ ਭਰੀ। 80