ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(149)
ਵੱਤ ਨਾ ਦੁਨੀਆਂ ਆਵਣ!
ਸਦਾ ਨ ਫੁੱਲੇ ਤੋਰੀਆਂ,
ਸਦਾ ਨ ਲੱਗੇ ਸਾਵਣ।
ਏਹ ਜੋਬਨ ਤੇਰਾ ਚਾਰ ਦਿਹਾੜੇ,
ਕਾਹੇ ਕੁ ਝੂਠ ਕਮਾਵਣ।
ਪੇਵਕੜੈ ਦਿਨ ਚਾਰ ਦਿਹਾੜੇ,
ਅਲਬਤ ਸਹੁਰੇ ਜਾਵਣ।
ਸ਼ਾਹ ਹੁਸੈਨ ਫ਼ਕੀਰ ਸਾਈਂ ਦਾ,
ਜੰਗਲ ਜਾਇ ਸਮਾਵਣ।
(150)
ਵਾਹੋ ਬਣਦੀ ਹੈ ਗੱਲ,
ਸਜਣ ਨਾਲ ਮੇਲਾ ਕਰੀਐ,
ਪਾਰਿ ਖੜਾ ਮਿਤਰ ਰਾਂਝਣ,
ਸਾਰੇ ਬਾਹਲੀਐ ਨੌਂ ਤਰੀਐ।
ਭਉ ਸਾਗਰੁ ਬਿਖੜਾ ਅਤਿ ਭਾਰੀ,
ਸਾਧਾਂ ਦੇ ਬੇੜੇ ਚੜੀਐ।
ਸਾਈਂ ਕਾਰਨਿ ਜੋਨਿ ਹੋਵਾਂ,
ਕਰੀਐ ਜੋ ਕਿਛੁ ਸਰੀਐ॥
ਲੱਖ ਟਕਾ ਮੈਂ ਸੀਰਨੀ ਦੇਵਾਂ,
ਜੇ ਸਹੁ ਪਿਆਰਾ ਵਰੀਐ॥
ਮਿਲਿਆ ਯਾਰ ਹੋਈ ਰੁਸ਼ਨਾਈ,
ਦਮ ਸ਼ੁਕਰਾਨੇ ਦਾ ਭਰੀਐ॥
ਕਹੈ ਹੁਸੈਨ ਹਯਾਤੀ ਲੋੜੀਂ,
ਤਾਂ ਜੀਵੰਦਿਆਂ ਹੀ ਮਰੀਐ।
85